ਇੰਸਪੈਕਟਰ ਮੀਤ ਰਾਮ ਨੂੰ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ
ਇੰਸਪੈਕਟਰ ਮੀਤ ਰਾਮ ਨੂੰ ਸੇਵਾ ਮੁਕਤੀ ਮੌਕੇ ਪੰਜਾਬ ਪੁਲਿਸ ਨੇ ਦਿੱਤੀ ਯਾਦਗਾਰੀ ਵਿਦਾਇਗੀ ਪਾਰਟੀ
Publish Date: Thu, 05 Mar 2026 09:26 PM (IST)
Updated Date: Fri, 06 Mar 2026 04:15 AM (IST)

ਫੋਟੋ 36 ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਪੁਲਿਸ ਵਿਭਾਗ ਵਿੱਚ 37 ਸਾਲ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਇੰਸਪੈਕਟਰ ਮੀਤ ਰਾਮ ਨੂੰ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਪੁਲਿਸ ਲਾਈਨਜ਼ ਵਿਖੇ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਣਿਆਂ, ਚੌਂਕੀਆਂ ਅਤੇ ਦਫਤਰਾਂ ਵਿੱਚ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਏਸੀਪੀ ਹੈੱਡ ਕਵਾਰਟਰ ਮਨਜੀਤ ਸਿੰਘ, ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਦੇ ਪ੍ਰਧਾਨ ਬਲਬੀਰ ਸਿੰਘ ਕਲਸੀ, ਲਾਈਨ ਅਫ਼ਸਰ ਜੈਵੰਤ ਸਿੰਘ ਨੇ ਸੇਵਾ ਮੁਕਤੀ ਮੌਕੇ ਇੰਸਪੈਕਟਰ ਮੀਤ ਰਾਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਸੀਪੀ ਹੈੱਡ ਕੁਆਰਟਰ ਮਨਜੀਤ ਸਿੰਘ ਨੇ ਕਿਹਾ ਕਿ ਇੰਸਪੈਕਟਰ ਮੀਤ ਰਾਮ ਨੇ ਆਪਣੀ ਪੂਰੀ ਨੌਕਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਹੈ। ਉਨ੍ਹਾਂ ਭਰੌਸਾ ਦਿੱਤਾ ਕਿ ਜਦੋਂ ਵੀ ਕਿੱਤੇ ਮੀਤ ਰਾਮ ਉਨ੍ਹਾਂ ਨੂੰ ਯਾਦ ਕਰਨਗੇ ਤਾਂ ਅਸੀਂ ਉਨ੍ਹਾਂ ਦੇ ਨਾਲ ਖੜੇ ਨਜ਼ਰ ਆਵਾਗੇ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਦੇ ਪ੍ਰਧਾਨ ਬਲਵੀਰ ਸਿੰਘ ਕਲਸੀ ਨੇ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਹੋਏ ਇੰਸਪੈਕਟਰ ਮੀਤ ਰਾਮ ਦੁਆਰਾ ਚੰਗੇ ਤੇ ਮਾੜੇ ਦੌਰ ਦੌਰਾਨ ਸੂਝ ਬੂਝ ਨਾਲ ਵਿਭਾਗ ਵਿੱਚ ਰਹਿੰਦੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਟਰੱਸਟ ਵੱਲੋਂ ਮੀਤ ਰਾਮ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ, ਰਿਸ਼ੀ ਕੁਮਾਰ, ਸੁਰਿੰਦਰ ਕੁਮਾਰ, ਪ੍ਰਭਜੋਤ ਕੌਰ ਸਮੇਤ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।