ਪੰਜਾਬ ਪੁਲਿਸ ਦਾ ਵੱਡਾ ਐਕਸ਼ਨ: ਬੰਬੀਹਾ ਗੈਂਗ ਦੇ 3 ਗੁਰਗੇ ਹਥਿਆਰਾਂ ਸਣੇ ਦਬੋਚੇ; ਵੱਡੀ ਗਿਣਤੀ 'ਚ ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦ
ਐੱਸਐੱਸਪੀ ਅਜੇ ਗਾਂਧੀ, ਐੱਸਪੀਆਈ ਬਾਲਕ੍ਰਿਸ਼ਨ ਸਿੰਘ ਸਿੰਗਲਾ, ਡੀਐੱਸਪੀ ਡੀ ਸੁਖਅੰਮਿ੍ਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਕੀਤੇ ਗਏ ਸਖ਼ਤ ਆਪਰੇਸ਼ਨ ਤਹਿਤ ਮੋਗਾ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਦੀ ਪੁਲਿਸ ਨੂੰ ਬੰਬੀਹਾ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਗੁਰਗਿਆਂ ਕੋਲੋਂ 32 ਦੇ 4 ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ 32 ਬੋਰ ਦੇ 15 ਕਾਰਤੂਸ ਅਤੇ 30 ਬੋਰ ਦਾ ਇਕ ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ ਤੇ 30 ਬੋਰ ਦੇ 3 ਕਾਰਤੂਸ ਬਰਾਮਦ ਕੀਤੇ ਗਏ।
Publish Date: Fri, 23 Jan 2026 11:24 AM (IST)
Updated Date: Fri, 23 Jan 2026 11:25 AM (IST)

ਸੰਵਾਦ ਸਹਿਯੋਗੀ, ਮੋਗਾ : ਐੱਸਐੱਸਪੀ ਅਜੇ ਗਾਂਧੀ, ਐੱਸਪੀਆਈ ਬਾਲਕ੍ਰਿਸ਼ਨ ਸਿੰਘ ਸਿੰਗਲਾ, ਡੀਐੱਸਪੀ ਡੀ ਸੁਖਅੰਮਿ੍ਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਕੀਤੇ ਗਏ ਸਖ਼ਤ ਆਪਰੇਸ਼ਨ ਤਹਿਤ ਮੋਗਾ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਦੀ ਪੁਲਿਸ ਨੂੰ ਬੰਬੀਹਾ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਗੁਰਗਿਆਂ ਕੋਲੋਂ 32 ਦੇ 4 ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ 32 ਬੋਰ ਦੇ 15 ਕਾਰਤੂਸ ਅਤੇ 30 ਬੋਰ ਦਾ ਇਕ ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ ਤੇ 30 ਬੋਰ ਦੇ 3 ਕਾਰਤੂਸ ਬਰਾਮਦ ਕੀਤੇ ਗਏ।
ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏਐੱਸਆਈ ਵਰਿੰਦਰ ਕੁਮਾਰ ਸ਼ੱਕੀਆਂ ਦੀ ਭਾਲ ਵਿੱਚ ਪੁਲਿਸ ਟੀਮ ਨਾਲ ਗਸ਼ਤ ’ਤੇ ਸਨ। ਜਦੋਂ ਪੁਲਿਸ ਪਾਰਟੀ ਅਜੀਤਵਾਲ ਇਲਾਕੇ ਵਿੱਚ ਸੀ ਤਾਂ ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਵਿੰਦਰ ਸਿੰਘ ਉਰਫ਼ ਗਗਨ ਪੁੱਤਰ ਲਾਲ ਸਿੰਘ ਕੋਕਰੀ ਵੇਹਣੀਵਾਲ, ਜਸਪ੍ਰੀਤ ਸਿੰਘ ਮਹੰਤਵਾਲਾ ਵੇਹੜਾ ਬਾਘਾਪੁਰਾਣਾ, ਏਕਜੋਤ ਸਿੰਘ ਵਾਸੀ ਢਿੱਲਵਾਂ ਬਾਘਾਪੁਰਾਣਾ ਕੋਲ ਨਾਜਾਇਜ਼ ਹਥਿਆਰ ਹਨ ਜਿਸ ’ਤੇ ਪੁਲਿਸ ਪਾਰਟੀ ਨੇ ਗੁਰਵਿੰਦਰ ਸਿੰਘ ਉਰਫ਼ ਗਗਨ, ਜਸਪ੍ਰੀਤ ਸਿੰਘ ਅਤੇ ਏਕਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ’ਤੇ 32 ਦੇ 4 ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ 32 ਬੋਰ ਦੇ 15 ਕਾਰਤੂਸ ਅਤੇ 30 ਬੋਰ ਦਾ ਇਕ ਦੇਸੀ ਪਿਸਤੌਲ, ਮੈਗਜ਼ੀਨ ਦੇ ਨਾਲ ਤੇ 30 ਬੋਰ ਦੇ 3 ਕਾਰਤੂਸ ਬਰਾਮਦ ਕੀਤੇ ਗਏ।
ਇਸ ਮਾਮਲੇ ਵਿੱਚ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗਗਨ, ਜਸਪ੍ਰੀਤ ਸਿੰਘ ਅਤੇ ਏਕਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਗਗਨ, ਜਸਪ੍ਰੀਤ ਸਿੰਘ, ਏਕਜੋਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪੈਸੇ ਇਕੱਠੇ ਕਰਨ ਬਾਰੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਇੱਕ ਵਿੱਚ, ਏਕਜੋਤ ਸਿੰਘ ਵਿਰੁੱਧ ਥਾਣਾ ਬਠਿੰਡਾ ਵਿੱਚ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਜਦੋਂ ਕਿ ਜਸਪ੍ਰੀਤ ਸਿੰਘ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।