ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਖੰਨਾ ਦੀ ਪ੍ਰਧਾਨਗੀ ਦੀ ਚੋਣ ਹੋਈ
ਪੰਜਾਬ ਫੋਟੋਗਰਾਫਰਜ ਐਸੋਸੀਏਸ਼ਨ ਖੰਨਾ ਦੀ ਪ੍ਰਧਾਨਗੀ ਦੀ ਚੋਣ ਹੋਈ
Publish Date: Thu, 26 Mar 2026 07:42 PM (IST)
Updated Date: Thu, 26 Mar 2026 07:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਅੱਜ ਖੰਨਾ ਵਿਖੇ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਹੋਈ। ਜਿਸ ’ਚ ਵਰੁਨ ਕੁਮਾਰ ਗੁਲਸ਼ਨ ਸਟੂਡੀਓ ਨੂੰ ਹਾਜ਼ਰ ਮੈਂਬਰਜ਼ ਦੀ ਸਹਿਮਤੀ ਨਾਲ ਪ੍ਰਧਾਨ ਬਣਾਇਆ ਗਿਆ, ਇਸ ਐਸੋਸੀਏਸ਼ਨ ’ਚ ਹਰਮਨਜੋਤ ਸਿੰਘ ਸੈਕਟਰੀ, ਜਸਵਿੰਦਰ ਸਿੰਘ ਕੈਸ਼ੀਅਰ, ਅਨੂਪ ਕੁਮਾਰ ਸੀਨੀਅਰ ਵਾਇਸ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ ਵਾਇਸ ਪ੍ਰਧਾਨ, ਗੁਰਚਰਨ ਲਾਲ ਵਾਇਸ ਪ੍ਰਧਾਨ, ਰਮਨਦੀਪ ਸਿੰਘ ਜੁਆਇੰਟ ਸੈਕਟਰੀ, ਜਗਦੀਪ ਸਿੰਘ ਜੁਆਇੰਟ ਸੈਕਟਰੀ, ਪੀਆਰਓ ਰਜਿੰਦਰ ਕੁਮਾਰ, ਫੁੱਲ ਜਿੰਦਰ ਸਿੰਘ, ਰਾਜਵੀਰ ਸਿੰਘ, ਸਾਹਿਲ ਕੁਮਾਰ, ਸੰਜੀਵ ਕੁਮਾਰ, ਨਰਿੰਦਰ ਸਿੰਘ ਨੂੰ ਡੈਲੀਗੇਟ ਨਿਯੁਕਤ ਕੀਤਾ ਗਿਆ। ਇਸ ਮੌਕੇ ਸੀਨੀਅਰ ਫੋਟੋਗ੍ਰਾਫਰ ਮੰਗਤ ਸਿੰਘ, ਅਨਿਲ ਕੁਮਾਰ ਬੇਦੀ ਸਟੁਡੀਓ ਆਦਿ ਹਾਜ਼ਰ ਸਨ।