ਟਰੱਸਟ ਨੇ ਬੱਚਿਆਂ ਨੂੰ ਸਵੈਟਰ ਵੰਡੇ
ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਨੇ ਰੌਬਿਨ ਮਾਡਲ ਸਕੂਲ ਦੇ ਬੱਚਿਆਂ ਨੂੰ ਸਵੈਟਰ ਵੰਡੇ
Publish Date: Tue, 20 Jan 2026 07:06 PM (IST)
Updated Date: Wed, 21 Jan 2026 04:15 AM (IST)

ਮੁੱਖ ਮਹਿਮਾਨ ਵਿਜੇ ਗੁਪਤਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਸਿੱਖਿਆ ਦੇ ਨਾਲ-ਨਾਲ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਨੇ ਰੌਬਿਨ ਮਾਡਲ ਸਕੂਲ ਲਲਹੇੜੀ ਰੋਡ ਵਿਖੇ ਪੜ੍ਹ ਰਹੇ ਲੋੜਵੰਦ ਬੱਚਿਆਂ ਨੂੰ ਠੰਢ ਤੋਂ ਰਾਹਤ ਦੇਣ ਲਈ ਸਵੈਟਰ ਵੰਡੇ। ਇਸ ਸਮਾਗਮ ’ਚ ਵਿਜੇ ਗੁਪਤਾ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਨੂੰ ਸਵੈਟਰ ਭੇਟ ਕਰਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਸਕੂਲ ਪ੍ਰਿੰਸੀਪਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਮਾਜ ਸੇਵਾ ਦੇ ਇਸ ਸ਼ਲਾਘਾਯੋਗ ਕਾਰਜ ਲਈ ਟਰੱਸਟ ਦੇ ਪ੍ਰਬੰਧਨ ਦਾ ਧੰਨਵਾਦ ਕੀਤਾ। ਮੰਚ ਦੇ ਜਨਰਲ ਸਕੱਤਰ ਕਪਿਲ ਦੇਵ ਚਿਕਰਸਲ ਨੇ ਪ੍ਰੋਗਰਾਮ ਦਾ ਸਟੇਜ ਪ੍ਰਬੰਧਨ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਬੱਚਿਆਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਸੀਏ ਐਸਕੇ ਭੱਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਦਰਾਂ-ਕੀਮਤਾਂ ਜੀਵਨ ਵਿੱਚ ਤਰੱਕੀ ਦਾ ਸੱਚਾ ਮਾਰਗ ਹਨ। ਮੰਚ ਦੇ ਮੀਡੀਆ ਸਲਾਹਕਾਰਾਂ ਰਾਜਕੁਮਾਰ ਮੈਨਰੋ, ਰਾਜੇਂਦਰ ਪੁਰੀ ਤੇ ਗੁਰਦੀਪ ਪੁਰੀ ਨੇ ਵੀ ਬੱਚਿਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤੇ, ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਅੰਤ ’ਚ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ ਤੇ ਸਕੂਲ ਪ੍ਰਬੰਧਨ ਨੇ ਟਰੱਸਟ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਪ-ਪ੍ਰਧਾਨ ਅਸ਼ੋਕ ਦਿਓਰਾ, ਐਡਵੋਕੇਟ ਸੰਜੇ ਭਸੀਨ, ਸੰਜੇ ਸਹਿਗਲ, ਗੌਤਮ ਢੰਡ, ਆਰਸੀ ਢੀਂਗਰਾ, ਚੰਦਨ ਨੇਗੀ, ਰੌਬਿਨ ਮਾਡਲ ਹਾਈ ਸਕੂਲ ਖੰਨਾ ਕਾਈ, ਨਰੇਸ਼ ਕੁਮਾਰ ਭਾਂਬਰੀ, ਚੇਅਰਮੈਨ, ਰਾਜ ਰਾਣੀ, ਪਰਮਜੀਤ ਸਿੰਘ ਪ੍ਰਿੰਸੀਪਲ, ਦੀਪਕ ਪੁਰੀ, ਸੁਮਨ, ਰਜਨੀ, ਰਜਨੂ ਸ਼ਰਮਾ, ਬਲਵਿੰਦਰ ਕੌਰ ਆਦਿ ਮੌਜੂਦ ਸਨ।