ਮਹਿਲਾਵਾਂ ਨਾਲ 1 ਹਾਜ਼ਰ ਨਾਲ ਕੀਤਾ ਕੋਝਾ ਮਜ਼ਾਕ- : ਬਾਵਾ
ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾਵਾਂ ਨਾਲ 1 ਹਾਜ਼ਰ ਨਾਲ ਕੀਤਾ ਕੋਝਾ ਮਜ਼ਾਕ- ਬਾਵਾ
Publish Date: Sun, 08 Mar 2026 10:16 PM (IST)
Updated Date: Mon, 09 Mar 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਦੇਸ਼ ਭਗਤ ਯਾਦਗਾਰੀ ਸੁਸਾਇਟੀ ਵੱਲੋਂ ਪੰਜਾਬ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ’ਚ ਹਲਕਾ ਦੱਖਣੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਬਾਵਾ ਵੱਲੋਂ ਹਲਕਾ ਦੱਖਣੀ ਦੀਆਂ ਮਹਿਲਾਵਾਂ ਨੂੰ ਨਾਲ ਲੈਕੇ 1 ਹਜ਼ਾਰ ਨਹੀਂ 50 ਹਜ਼ਾਰ ਪੰਜਾਬ ਦੀਆਂ ਔਰਤਾਂ ਦੇਵੇ ਸਰਕਾਰ ਦੇ ਨਾਅਰਿਆਂ ਵਾਲੀਆਂ ਤਖਤੀਆਂ ਫੜਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰਥਿਕ ਮਦਦ ਦੇ ਨਾਂ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਸਮੁੱਚੀ ਇਸਤਰੀ ਜਾਤੀ ਕੋਜ਼ਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਸਰਕਾਰ ਬਣਨ ਤੋਂ ਬਾਅਦ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ, ਫਿਰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਤੇ ਹੁਣ 4 ਸਾਲ ਪੂਰੇ ਹੋਣ ਤੋਂ ਬਾਅਦ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਬਜਟ ਵਿੱਚ ਹੁਣ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕਰਕੇ ਮੁਰਦੇ ਦੇ ਮੂੰਹ ਨੂੰ ਘਿਉ ਲਾਉਣ ਵਾਲਾ ਕੰਮ ਕੀਤਾ ਹੈੇ। ਉਨ੍ਹਾਂ ਕਿਹਾ ਕਿ ਆਪ ਦੀ ਗਰੰਟੀ ਦੇ ਮੁਤਾਬਿਕ ਜੇਕਰ ਹਿਸਾਬ ਲਗਾਈਏ ਤਾਂ 50 ਹਜ਼ਾਰ ਅਤੇ ਵਿਆਜ ਪਾ ਕੇ 80,000 ਰੁਪਏ ਹਰ ਮਹਿਲਾ ਦੇ ਬਣਦੇ ਹਨ ਜੋ ਸਰਕਾਰ ਨੂੰ ਪੰਜਾਬ ਦੀ ਹਰ ਔਰਤ ਦੇ ਖਾਤੇ ਵਿੱਚ ਪਾਉਣੇ ਚਾਹੀਦੇ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਤੇ ਉਨ੍ਹਾਂ ਦੀ ਟੀਮ ਵੱਲੋਂ ਵਰਸ਼ਾ ਕਪੂਰ ਅਤੇ ਮਾਤਾ ਰਾਜ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰਨਾਮ ਸਿੰਘ ਕਲੇਰ, ਗੁਰਪਾਲ ਸਿੰਘ, ਅਮਿਤ ਕੁਮਾਰ, ਬਲਜੀਤ ਮਾਲੜਾ, ਪ੍ਰਮਾਤਮਾ ਤਿਵਾੜੀ, ਕੁਲਵੰਤ ਰਾਏ, ਸੰਤ ਲਾਲ ਗੁਪਤਾ, ਪਵਨ ਸ਼ੁਕਲਾ, ਸੰਤੋਖ ਸਿੰਘ, ਸ਼ਿਵਾ ਕਾਂਗਰਸੀ ਨੇਤਾ, ਗੁਰਬਖਸ਼ ਕੌਰ, ਸੋਨੀਆ, ਫਾਤਮਾ ਬੇਗਮ, ਮੁੰਨੀ ਦੇਵੀ, ਨੀਲਮ, ਕ੍ਰਿਸ਼ਨਾ ਕੁਮਾਰੀ, ਦੀਪਕ ਸਿੰਘ ਅਤੇ ਹੋਰ ਹਾਜ਼ਰ ਸਨ।