ਵਿਦਿਆਰਥਣ ਸਾਨੀਆ ਖਾਤੂਨ, ਮੁਕਤੀ ਸ਼ਰਮਾ ਤੇ ਪ੍ਰਿਆ ਨੇ ਪਹਿਲਾ ਇਨਾਮ ਜਿੱਤਿਆ
ਮਾਸਟਰ ਤਾਰਾ ਸਿੰਘ ਮੈਮੋਰੀਅਲ ਵਿਖੇ ਮਨੋਵਿਗਿਆਨ ਕੁਇਜ਼ ਮੁਕਾਬਲਾ ਕਰਵਾਇਆ
Publish Date: Thu, 26 Feb 2026 06:13 PM (IST)
Updated Date: Thu, 26 Feb 2026 06:16 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਸੀਮਾ ਭਟਨਾਗਰ ਦੀ ਅਗਵਾਈ ਹੇਠ ਇਕ ਮਨੋਵਿਗਿਆਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਮਨੋਵਿਗਿਆਨ ਦੇ ਖੇਤਰ ਵਿਚ ਵਿਦਿਆਰਥਣਾਂ ਦੇ ਗਿਆਨ ਅਤੇ ਹੁਨਰ ਦਾ ਮੁਲਾਂਕਣ ਕਰਨਾ ਤੇ ਉਸ ਵਿਚ ਵਾਧਾ ਕਰਨਾ ਸੀ। ਇਸ ਮੌਕੇ ਅੱਠ ਟੀਮਾਂ ਨੇ ਬੜੇ ਉਤਸ਼ਾਹ ਨਾਲ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਆਪਣੇ ਵਿਸ਼ੇ ਦੀ ਮੁਹਾਰਤ, ਵਿਸ਼ਲੇਸ਼ਣਾਤਮਕ ਯੋਗਤਾਵਾਂ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਟੀਮ ਐਫ਼. ਜਿਸ ਵਿਚ ਸਾਨੀਆ ਖਾਤੂਨ, ਮੁਕਤੀ ਸ਼ਰਮਾ ਤੇ ਪ੍ਰਿਆ ਪਹਿਲਾ ਇਨਾਮ ਹਾਸਿਲ ਕਰਕੇ ਜੇਤੂ ਰਹੀਆਂ । ਟੀਮ ਏ ਵਿੱਚ ਰੋਜ਼ੀ, ਸਿਮਰਨਜੀਤ ਕੌਰ ਤੇ ਸ਼ਗੁਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਬੀ ਵਿਚ ਮਹਿਕਦੀਪ ਕੌਰ,ਜਸਸਿਮਰਨ ਕੌਰ ਤੇ ਗੀਤਾਂਜਲੀ ਤੀਜੇ ਸਥਾਨ ਤੇ ਰਹੀਆਂ। ਕਾਲਜ ਪ੍ਰਿੰਸੀਪਲ ਡਾ.ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਮਨੋਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਜੇਤੂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਮਰਪਣ, ਉਤਸ਼ਾਹ ਲਈ ਵਧਾਈ ਦਿੱਤੀ ਅਤੇ ਵਿਭਾਗ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਕਰਵਾਉਂਦੇ ਰਹਿਣ ਤੇ ਜ਼ੋਰ ਦਿੱਤਾ।