ਪ੍ਰਧਾਨ ਦਾ ਪੀਐੱਸਈਬੀ ਇੰਪਲਾਈਜ਼ ਕਮੇਟੀ ਵਿਰੋਧ ਰੱਖੇਗੀ ਜਾਰੀ
ਮਨਮਰਜੀ ਨਾਲ ਥਾਪੇ ਪ੍ਰਧਾਨ ਦਾ ਪੀਐੱਸਈਬੀ ਇੰਪਲਾਈਜ ਕਮੇਟੀ ਵਿਰੋਧ ਰੱਖੇਗੀ ਜਾਰੀ
Publish Date: Mon, 20 Apr 2026 06:52 PM (IST)
Updated Date: Tue, 21 Apr 2026 04:04 AM (IST)

-ਜਵਾਬ ਵਿਚ ਬਣੀ ਐਡਹਾਕ ਕਮੇਟੀ ਕਰੇਗੀ ਕੰਮ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੀਐੱਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾਈ ਡੈਲੀਗੇਟ ਇਜਲਾਸ ਵਿਚ ਚੁਣੇ ਗਏ ਪ੍ਰਧਾਨ ਖ਼ਿਲਾਫ਼ ਵਿਰੋਧ ਤੇਜ ਹੋ ਗਿਆ ਹੈ। ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਹੋਏ 6 ਸਰਕਲਾਂ ਦੇ 3 ਜ਼ੋਨਾਂ ਵੱਲੋਂ ਵੱਖਰੀ ਐਡਹਾਕ ਕਮੇਟੀ ਕਾਇਮ ਕਰਨ ’ਤੇ ਮੈਂਬਰਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ। ਇਸ ਸਬੰਧ ਵਿਚ ਕੋ ਕਨਵੀਨਰ ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਡੈਲੀਗੇਟ ਇਜਲਾਸ ਵਿਚ ਧੜੇਬੰਦੀ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਜੱਥੇਬੰਦੀ ਦੀ ਸੀਨੀਆਰਤਾ ਨੂੰ ਨਜ਼ਰ ਅੰਦਾਜ ਕਰਕੇ ਇਹ ਚੋਣ ਗ਼ੈਰ ਸੰਵਿਧਾਨਕ ਵੀ ਹੈ। ਇਸ ਇਜਲਾਸ ਵਿਚ ਵੱਡੀ ਗਿਣਤੀ ’ਚ ਡੈਲੀਗੇਟਜ਼ ਵੱਲੋਂ ਕੀਤਾ ਗਿਆ ਵਿਰੋਧ ਇਸ ਗਲਤ ਚੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਸਿਆਸੀ ਲਾਲਸਾ ਕਰਕੇ ਜੱਥੇਬੰਦੀ ਦੇ ਨੁਕਸਾਨ ਨੂੰ ਭਾਪਦਿਆਂ ਵੱਖਰਾ ਡੈਲੀਗੇਟ ਇਜਲਾਸ ਕਰਵਾਇਆ ਗਿਆ। ਜਿਸ ਵਿਚ ਕਨਵੀਨਰ ਗੁਰਵਿੰਦਰ ਸਿੰਘ ਰੋਪੜ, ਵਿੱਤ ਸਕੱਤਰ ਬਲਜੀਤ ਕੁਮਾਰ, ਸਕੱਤਰ ਹਰਜਿੰਦਰ ਸਿੰਘ ਰੋਪੜ, ਡਿਪਟੀ ਸੱਕਤਰ ਦਰਸਨ ਲਾਲ ਮੋਗਾ, ਕੋ ਕਨਵੀਨਰ ਕਰਤਾਰ ਸਿੰਘ, ਚਰਨਜੀਤ ਸਿੰਘ, ਸਤੀਸ਼ ਕੁਮਾਰ ਲੁਧਿਆਣਾ, ਗੁਰਦਿਆਲ ਸਿੰਘ ਬਬੂ ਪਟਿਆਲਾ, ਬੇਅੰਤ ਸਿੰਘ ਬਰਨਾਲਾ, ਗਗਨਦੀਪ ਸਿੰਘ ਸੰਗਰੂਰ, ਨਵਦੀਪ ਕੌਰ, ਕਮਲਜੀਤ ਸਿੰਘ ਰੋਪੜ ਥਰਮਲ ਨੂੰ ਸਰਵਸੰਮਤੀ ਨਾਲ ਕਮਾਂਡ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇਹ ਕਮੇਟੀ ਪੰਜਾਬ ਦੇ ਕਾਮਿਆਂ ਦੇ ਹੱਕਾਂ ਦੀ ਰਾਖੀ ਅਤੇ ਮੰਗਾਂ ਮਨਾਉਣ ਲਈ ਸੰਘਰਸ਼ ਕਰੇਗੀ।