ਇਰਾਨ 'ਤੇ ਨਹੱਕੀ ਜੰਗ ਮੜ੍ਹਨ ਵਾਲੇ ਹਮਲਾਵਰਾਂ ਦੇ ਫੂਕੇ ਪੁਤਲੇ
ਇਰਾਨ 'ਤੇ ਨਹੱਕੀ ਜੰਗ ਮੜਨ੍ਹ ਵਾਲੇ ਹਮਲਾਵਰਾਂ ਦੇ ਫੂਕੇ ਪੁਤਲੇ
Publish Date: Mon, 09 Mar 2026 06:53 PM (IST)
Updated Date: Tue, 10 Mar 2026 04:09 AM (IST)

ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ, ਲੁਧਿਆਣਾ : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਅੱਜ ਨੇੜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਰੋਹ ਭਰਪੂਰ ਇਕੱਤਰਤਾ ਉਪਰੰਤ ਤੀਜੇ ਦੌਰ ਦੀ ਸੰਸਾਰ ਪੱਧਰੀ ਜਨੇਵਾ ਸਮਝੌਤਾ ਵਾਰਤਾਲਾਪ ਨੂੰ ਇੱਕ ਤਰਫਾ ਧੋਖਾ ਦੇਹੀ ਰਾਹੀਂ ਭੰਗ ਕਰਕੇ, ਇਰਾਨ ਤੇ ਨਹੱਕੀ ਤੇ ਧਾੜਵੀ ਜੰਗ ਮੜਨ੍ਹ ਵਾਲੇ ਅਮਰੀਕੀ ਸਾਮਰਾਜਵਾਦੀ ਅਤੇ ਉਸਦੇ ਪੱਕੇ ਦਲਾਲ ਤੇ ਹਮਲਾਕਰੂ ਇਜਰਾਇਲ ਦੇ ਜੰਗਬਾਜ਼ ਹਾਕਮਾਂ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ। ਰੋਹ ਭਰਪੂਰ ਮੁਜਾਹਰੇ ਨੂੰ ਸੰਬੋਧਨ ਕਰਦੇ ਜਥੇਬੰਦੀ ਦੇ ਆਗੂਆਂ ਜਿਲਾ ਸਕੱਤਰ ਜਸਦੇਵ ਸਿੰਘ ਲਲਤੋਂ,ਜਿਲਾ ਖਜਾਨਚੀ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ ਨੇ ਇਰਾਨ ਦੇ ਸੁਪਰੀਮ ਆਗੂ ਆਇਤਉਲਾ ਅਲੀ ਖੇਮੇਨੇਈ, ਚੋਟੀ ਦੇ ਫੌਜੀ ਰਾਜਨੀਤਿਕ ਆਗੂਆਂ, 180 ਤੋਂ ਉੱਪਰ ਮਾਸੂਮ ਸਕੂਲ ਵਿਦਿਆਰਥਣਾਂ ਅਤੇ ਸੈਂਕੜੇ ਬੇਦੋਸ਼ੇ ਨਾਗਰਿਕਾਂ ਦੇ ਕਤਲੇਆਮ ਦੀ ਸਖਤ ਸ਼ਬਦਾਂ ਵਿੱਚ ਜੋਰਦਾਰ ਨਿਖੇਧੀ ਕਰਦਿਆਂ ਅਮਰੀਕੀ ਤੇ ਇਜਰਾਈਲੀ ਧਾੜਵੀਆਂ ਵੱਲੋਂ ਇਰਾਨ ਤੇ ਠੋਸੀ ਨਹੱਕੀ ਜੰਗ ਫੌਰੀ ਤੌਰ ਤੇ ਬੰਦ ਕਰਵਾਉਣ ਲਈ ਯੂਐੱਨ. ਸੁਰੱਖਿਆ ਕੌਂਸਲ ਤੇ ਯੂਐੱਨਓ. ਦੀ ਜਨਰਲ ਅਸੈਂਬਲੀ ਤੋਂ ਆਪ ਦਾ ਐਮਰਜੈਂਸੀ ਸੈਸ਼ਨ ਬਲਾਉਣ ਦੀ ਜੋਰਦਾਰ ਮੰਗ ਕੀਤੀ ਹੈ। ਆਗੂਆਂ ਨੇ ਭਾਰਤ ਵਿੱਚ 19 ਫਰਵਰੀ ਤੋਂ ਮਹਿਮਾਨ ਵਜੋਂ ਆਏ ਤੇ ਕੱਲ੍ਹ ਵਾਪਸ ਜਾ ਰਹੇ 130 ਮੈਂਬਰਾਂ ਵਾਲੇ ਇਰਾਨੀ ਸਮੁੰਦਰੀ ਬੇੜੇ ਨੂੰ ਹਿੰਦ ਮਹਾਸਾਗਰ ਵਿੱਚ ਭਾਰਤ ਦੇ ਤੱਟ ਦੇ ਲਾਗੇ ਹੀ ਅਮਰੀਕੀ ਪਣਡੂਬੀ ਵੱਲੋਂ ਤਬਾਹ ਕੀਤੇ ਜਾਣ ਦੀ ਜੰਗੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕਰਨ ਲਈ ਤੇ ਪੀੜਤਾਂ ਦੀ ਮਦਦ ਲਈ ਭਾਰਤ ਸਰਕਾਰ ਤੋਂ ਅੱਗੇ ਆਉਣ ਦੀ ਪੁਰਜੋਰ ਮੰਗ ਕੀਤੀ ਹੈ। ਅੱਜ ਦੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਤਲਵੰਡੀ,ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਸੁਰਜੀਤ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਪਿ੍ਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਗੁਰਦੇਵ ਸਿੰਘ ਢੱਟ ਉਚੇਚੇ ਤੌਰ ਤੇ ਸ਼ਾਮਿਲ ਹੋਏ।