ਲਾਠੀਚਾਰਜ ਦੇ ਵਿਰੋਧ ’ਚ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ
ਜਗਰਾਓਂ ’ਚ ਸੀਐੱਮ ਦਾ ਪੁਤਲਾ ਫੂਕ ਲਾਠੀਚਾਰਜ ਦੇ ਵਿਰੋਧ ਵਿਚ ਪ੍ਰਦਰਸ਼ਨ
Publish Date: Mon, 08 Jun 2026 07:28 PM (IST)
Updated Date: Tue, 09 Jun 2026 04:09 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਦਿਆਂ ਪਟਿਆਲਾ ਵਿਚ ਲਾਠੀਚਾਰਜ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਰੈਲੀ ਦੌਰਾਨ ਬਿਜਲੀ ਕਾਮਿਆਂ ਨੇ ਮੰਗਾਂ ਲਾਗੂ ਕਰਨ ਦੀ ਮੰਗ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੁਲਾਜ਼ਮਾਂ ਅਤੇ ਹੱਕੀ ਮੰਗਾਂ ਮੰਗਦੇ ਲੋਕਾਂ ’ਤੇ ਤਸੱਦਦ ਕਰਨ ਤੋਂ ਬਾਜ ਆਉਣ ਲਈ ਕਿਹਾ। ਪਿਛਲੇ ਦਿਨੀਂ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਦੇ ਗੇਟ ਅੱਗੇ ਸ਼ਾਂਤਮਈ ਧਰਨਾ ਦੇ ਕੇ ਰੁਜ਼ਗਾਰ ਮੰਗ ਰਹੇ 2600 ਅਪ੍ਰੈਂਟਿਸ ਲਾਈਨਮੈਨਾਂ ਉੱਪਰ ਹੋਏ ਪੁਲਿਸ ਲਾਠੀਚਾਰਜ ਦਾ ਵਿਰੋਧ ਕਰਦਿਆਂ ਕੀਤੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਟੀਐੱਸਯੂ ਦੇ ਜੋਨਲ ਪ੍ਰਧਾਨ ਸੁਖਵਿੰਦਰ ਸਿੰਘ ਕਾਉਂਕੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਅਜਮੇਰ ਸਿੰਘ ਕਲੇਰ, ਬੂਟਾ ਸਿੰਘ ਮਲਕ ਆਦਿ ਨੇ ਆਖਿਆ ਕਿ ਇੱਕ ਪਾਸੇ ਤਾਂ ਬਦਲਾਅ ਦੇ ਨਾਂ ਤੇ ਬਣੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ ਅਤੇ ਮੁਲਾਜ਼ਮਾਂ ਦਾ 28 ਫੀਸਦੀ ਮਹਿੰਗਾਈ ਭੱਤਾ ਤੇ ਬਕਾਇਆ ਜਾਰੀ ਨਹੀਂ ਕਰ ਰਹੀ, ਪ੍ਰੰਤੂ ਦੂਜੇ ਪਾਸੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਕੇ ਰੁਜ਼ਗਾਰ ਮੰਗ ਰਹੇ ਅਪਰੈਂਟਿਸ ਲਾਈਨਮੈਨਾਂ ਉੱਪਰ ਡਾਂਗਾਂ ਵਰਾਕੇ ਦਵਾਉਣਾ ਚਾਹੁੰਦੀ ਹੈ। ਮੁਲਾਜ਼ਮ ਆਗੂਆਂ ਨੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀਏ ਸਮੇਤ ਬਕਾਇਆ ਜਾਰੀ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 14 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ ਅਤੇ 16 ਤੇ 17 ਜੂਨ ਨੂੰ ਦੋ ਰੋਜਾ ਮੁਕੰਮਲ ਹੜਤਾਲ ਕੀਤੀ ਜਾਵੇਗੀ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਰਜਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਅਪਤਿੰਦਰ ਸਿੰਘ ਸਿੱਧਵਾਂ ਬੇਟ, ਪ੍ਰਦੀਪ ਸਿੰਘ ਮਲਕ, ਅਮਨਦੀਪ ਸਿੰਘ ਡੱਲਾ, ਕਰਮਜੀਤ ਸਿੰਘ ਬਰਸਾਲ, ਮਨਦੀਪ ਸਿੰਘ ਕਮਾਲਪੁਰਾ, ਹਰਵਿੰਦਰ ਸਿੰਘ ਸਵੱਦੀ ਜੇਈ, ਮਨੋਹਰ ਲਾਲ, ਅਮਨਪ੍ਰੀਤ ਸਿੰਘ ਮੱਲੀ, ਜਗਰੂਪ ਸਿੰਘ, ਕੁਲਵਿੰਦਰ ਸਿੰਘ ਚੀਮਨਾ, ਛਿੰਦਾ ਕਲੇਰ, ਧਰਮਿੰਦਰ ਸਿੰਘ ਮਹਿਰੋਂ, ਅਮਰਜੀਤ ਸਿੰਘ, ਸਿਮਰਨਜੀਤ ਸਿੰਘ, ਜਗਜੀਤ ਸਿੰਘ, ਗੁਰਿੰਦਰ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ, ਸੁਰਿੰਦਰ ਸਿੰਘ, ਰਾਮ ਚੰਦਰ, ਅਲੋਕ ਕੁਮਾਰ ਹਰਿਆਣਾ, ਮਾਨਵਪ੍ਰੀਤ ਸਿੰਘ ਜਲਾਲਾਬਾਦ, ਲੁਪਿੰਦਰ ਸਿੰਘ, ਅਮ੍ਰਿਤ ਸਿੰਘ, ਮਨਦੀਪ ਸਿੰਘ ਭਦੌੜ, ਅਵਤਾਰ ਸਿੰਘ ਭੀਪਾ ਆਦਿ ਹਾਜ਼ਰ ਸਨ।