ਈਐੱਮਓ ਡਾਕਟਰ ’ਤੇ ਇਲਾਜ ਨਾ ਕਰਨ ਦਾ ਦੋਸ਼ ਲਾ ਕੀਤਾ ਰੋਸ ਪ੍ਰਦਰਸ਼ਨ
ਈਐਮਓ ਡਾਕਟਰ 'ਤੇ ਇਲਾਜ ਨਾ ਕਰਨ ਦਾ ਦੋਸ਼ ਲਗਾ ਕੀਤਾ ਵਿਰੋਧ ਪ੍ਰਦਰਸ਼ਨ
Publish Date: Fri, 06 Mar 2026 10:24 PM (IST)
Updated Date: Fri, 06 Mar 2026 10:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦਾ ਸਿਵਲ ਹਸਪਤਾਲ ਵੀਰਵਾਰ ਰਾਤ ਨੂੰ ਉਸ ਵੇਲੇ ਫਿਰ ਚਰਚਾ ਵਿੱਚ ਆ ਗਿਆ, ਜਦੋਂ ਕਾਂਗਰਸੀਆਂ ਨੇ ਈਐੱਮਓ ’ਤੇ ਇਲਾਜ ਨਾ ਕਰਨ ਦਾ ਦੋਸ਼ ਲਗਾ ਧਰਨਾ ਲਗਾ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਸ਼ੁਰੂ ਹੋਇਆ ਅਤੇ ਦੇਰ ਰਾਤ ਤੱਕ ਜਾਰੀ ਰਿਹਾ। ਖੰਡੂਰ ਪਿੰਡ ਦੇ ਵਸਨੀਕ ਵਿੱਕੀ ਖੰਡੂਰ ਨੇ ਦੱਸਿਆ ਕਿ 5 ਮਾਰਚ ਨੂੰ ਉਹ ਆਪਣੇ ਪਿੰਡ ਵਿੱਚ ਆਪਣੇ ਦੋਸਤ ਦਿਲਜੀਤ ਸਿੰਘ ਨਾਲ ਸੇਵਾ ਕਰ ਰਹੇ ਸਨ ਸਾਂ ਇੱਕ ਨੌਜਵਾਨ ਆਇਆ ਅਤੇ ਦਿਲਜੀਤ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਇਲਾਜ ਲਈ ਖੰਡੂਰ ਸਿਵਲ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਦੀ ਘਾਟ ਕਾਰਨ ਦਿਲਜੀਤ ਨੂੰ ਲੁਧਿਆਣਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਵਿੱਕੀ ਦਾ ਦੋਸ਼ ਹੈ ਕਿ ਉਹ ਸ਼ਾਮ 5:45 ਵਜੇ ਲੁਧਿਆਣਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਪਹੁੰਚੇ ਅਤੇ ਇਲਾਜ ਲਈ ਟੋਕਨ ਨੰਬਰ 7 ਪ੍ਰਾਪਤ ਕੀਤਾ। ਟੋਕਨ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਆਰਾਮ ਨਾਲ ਬੈਠ ਕੇ ਆਪਣੀ ਵਾਰੀ ਦੀ ਉਡੀਕ ਕੀਤੀ, ਪਰ ਸਾਢੇ ਤਿੰਨ ਘੰਟੇ ਬਾਅਦ ਵੀ ਮੌਕੇ ’ਤੇ ਹਾਜ਼ਰ ਡਾਕਟਰ ਨੇ ਉਸ ਦੇ ਦੋਸਤ ਦਾ ਇਲਾਜ ਨਹੀਂ ਕੀਤਾ। ਵਿੱਕੀ ਅਨੁਸਾਰ ਜਦੋਂ ਉਸ ਨੇ ਆਪਣੇ ਭਰਾ ਨੂੰ ਡਾਕਟਰ ਵੱਲੋਂ ਇਲਾਜ ਕਰਨ ਤੋਂ ਇਨਕਾਰ ਬਾਰੇ ਦੱਸਿਆ ਤਾਂ ਉਸ ਨੇ ਮਾਮਲੇ ਦੀ ਜਾਣਕਾਰੀ ਲੁਧਿਆਣਾ ਦੇ ਕਾਂਗਰਸੀ ਆਗੂਆਂ ਨੂੰ ਦਿੱਤੀ। ਜਦੋਂ ਸੀਨੀਅਰ ਕਾਂਗਰਸੀ ਆਗੂ ਮੌਕੇ ’ਤੇ ਪਹੁੰਚੇ ਅਤੇ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਨੇ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫਸਰ ਜਾਂ ਸੀਐੱਮਓ ਨਾਲ ਗੱਲ ਕਰਨ ਲਈ ਕਿਹਾ। ਨਿਰਾਸ਼ ਕਾਂਗਰਸੀ ਮੈਂਬਰ ਇਕੱਠੇ ਹੋਏ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਮੌਕੇ ਕੌਂਸਲਰ ਅਰੁਣ ਸ਼ਰਮਾ, ਸੁਸ਼ੀਲ ਕਪੂਰ ਲੱਕੀ, ਮੰਗਾ ਸ਼ਰਮਾ, ਕਮਲ ਵੋਹਰਾ, ਰਾਜੂ, ਰਵੀ ਮਲਹੋਤਰਾ, ਬਾਊ, ਭੋਲਾ ਕਪੂਰ, ਗੌਰਾ ਕਪੂਰ ਅਤੇ ਰਾਜੂ ਹਾਜ਼ਰ ਸਨ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਡਾ. ਅਜੈਪਾਲ ਪੁੱਜੇ ਤੇ ਉਨ੍ਹਾਂ ਪੀੜਤਾ ਦਾ ਇਲਾਜ ਦਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਦੇਰ ਰਾਤ ਕਾਂਗਰਸੀਆਂ ਨੇ ਧਰਨਾ ਖਤਮ ਕੀਤਾ।