ਪ੍ਰਾਪਰਟੀ ਲਈ ਲੋਨ ਦਵਾਉਣ ਦਾ ਝਾਂਸਾ ਦੇ ਕੇ ਪ੍ਰਾਪਰਟੀ ਡੀਲਰ ਨੇ ਕੀਤੀ ਧੋਖਾਧੜੀ
ਪ੍ਰਾਪਰਟੀ ਲਈ ਲੋਨ ਦਵਾਉਣ ਦਾ ਝਾਂਸਾ ਦੇ ਕੇ ਪ੍ਰਾਪਰਟੀ ਡੀਲਰ ਨੇ ਕੀਤੀ ਧੋਖਾਧੜੀ
Publish Date: Sat, 03 Jan 2026 06:22 PM (IST)
Updated Date: Sat, 03 Jan 2026 06:23 PM (IST)

-ਪੜਤਾਲ ਤੋਂ ਬਾਅਦ ਇੱਕ ਦੇ ਖਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਜਮੀਨ ਦਿਖਾਉਣ ਤੋਂ ਬਾਅਦ ਪ੍ਰਾਪਰਟੀ ਖਰੀਦਣ ਲਈ ਲੋਨ ਦਵਾਉਣ ਦਾ ਝਾਂਸਾ ਦੇ ਕੇ ਇੱਕ ਡੀਲਰ ਨੇ ਮਹਿਲਾ ਕੋਲੋਂ ਇਕ ਲੱਖ 21 ਦੀ ਰਕਮ ਹਾਸਲ ਕਰ ਲਈ। ਮੁਲਜਮ ਨੇ ਨਾ ਤਾਂ ਪੈਸੇ ਵਾਪਸ ਮੋੜੇ ਅਤੇ ਨਾ ਹੀ ਲੋਨ ਦਵਾਇਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਇੰਦਰਾਪੁਰੀ ਤਾਜਪੁਰ ਰੋਡ ਦੀ ਰਹਿਣ ਵਾਲੀ ਜਤਿੰਦਰ ਕੌਰ ਦੀ ਸ਼ਿਕਾਇਤ ਤੇ ਸੁਖਦੇਵ ਨਗਰ ਭਾਮੀਆਂ ਰੋਡ ਦੇ ਵਾਸੀ ਚਿਰਾਗ ਗੁਲਾਟੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 30 ਅਕਤੂਬਰ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਜਤਿੰਦਰ ਕੌਰ ਨੇ ਦੱਸਿਆ ਕਿ ਮੁਲਜਮ ਚਿਰਾਗ ਗੁਲਾਟੀ ਨੇ ਉਸ ਨੂੰ ਤ੍ਰਿਕੋਣੀ ਪਾਰਕ ਜੀਐਸ ਕਲੋਨੀ ਭਾਮੀਆ ਕਲਾਂ ਵਿਖੇ ਇੱਕ ਪ੍ਰੋਪਰਟੀ ਦਿਖਾਈ ਜਿਸ ਦੀ ਕੀਮਤ 40 ਲੱਖ ਰੁਪਏ ਦੱਸੀ ਅਤੇ 35 ਤੋਂ 70 ਲੱਖ ਰੁਪਏ ਦਾ ਲੋਨ ਪਾਸ ਕਰਵਾਉਣ ਦਾ ਵਾਅਦਾ ਕੀਤਾ। ਮੁਲਜਮ ਨੇ ਸ਼ਿਕਾਇਤ ਕਰਤਾ ਦੇ ਬੱਚਿਆਂ ਕੋਲੋਂ ਲੋਨ ਦੇ ਲਈ ਕਾਗਜ਼ਾਤ ਅਤੇ 1 ਲੱਖ21000 ਦੀ ਰਕਮ ਹਾਸਲ ਕਰ ਲਈ ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜਮ ਨੇ ਨਾ ਤਾਂ ਉਸਦੇ ਪੈਸੇ ਮੋੜੇ ਅਤੇ ਨਾ ਹੀ ਲੋਨ ਕਰਵਾ ਕੇ ਦਿੱਤਾ। ਬੈਲਾ ਨੇ ਦੱਸਿਆ ਕਿ ਅਜਿਹਾ ਕਰਕੇ ਮੁਲਜ਼ਮ ਨੇ ਉਸ ਨਾਲ ਅਮਾਨਤ ਵਿੱਚ ਖਿਆਨਤ ਅਤੇ ਧੋਖਾਧੜੀ ਕੀਤੀ ਹੈ। ਕੇਸ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਜਾਂਚ ਅਧਿਕਾਰੀ ਰਣਧੀਰ ਸਿੰਘ ਨੂੰ ਦੱਸਿਆ ਕਿ ਪੁਲਿਸ ਨੇ ਚਿਰਾਗ ਗੁਲਾਟੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।