ਸ੍ਰੀ ਆਤਮ ਵੱਲਭ ਜੈਨ ਕਾਲਜ ਦੇ ਪ੍ਰਿਸੀਪਲ ਨੂੰ ਡੀਐੱਚਈ ਦੇ ਉੱਚ ਅਧਿਕਾਰੀਆਂ ਨੇ ਕੀਤਾ ਤਲਬ
ਸ੍ਰੀ ਆਤਮ ਵੱਲਭ ਜੈਨ ਕਾਲਜ ਦੇ ਪ੍ਰਿਸੀਪਲ ਨੂੰ ਡੀਐੱਚਈ ਦੇ ਆਲਾ ਅਧਿਕਾਰੀਆਂ ਨੇ ਕੀਤਾ ਤਲਬ
Publish Date: Thu, 12 Feb 2026 06:30 PM (IST)
Updated Date: Thu, 12 Feb 2026 06:32 PM (IST)
ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਵੀ ਬਣਾਈ ਜਾਵੇਗੀ ਜਾਂਚ ਕਮੇਟੀ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸ਼੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿੱਚੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਗਲਤ ਇਲਜਾਮ ਲਗਾ ਕੇ ਕੱਢੇ ਗਏ ਮੁਲਾਜ਼ਮ ਕੁਲ ਭੂਸ਼ਣ ਸ਼ਰਮਾ ਦਾ 25ਵੇਂ ਦਿਨ (ਦਿਨ-ਰਾਤ) ਦਾ ਧਰਨਾ ਜਾਰੀ ਹੈ। ਧਰਨੇ ਤੇ ਬੈਠੇ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਵੱਲੋਂ ਉਸ ਦੀ ਸ਼ਿਕਾਇਤ ਤੇ ਦੋਹਾਂ ਧਿਰਾਂ ਨੂੰ ਅਪਣੇ ਦਫ਼ਤਰ ਬੁਲਾਇਆ ਗਿਆ ਹੈ। ਸ਼ਰਮਾ ਨੇ ਦੱਸਿਆ ਕਿ ਏਯੂਸੀਟੀ ਜੱਥੇਬੰਦੀ ਦੇ ਪ੍ਰਧਾਨ ਪ੍ਰੋ. ਘਈ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮਿਹਨਤ ਸਦਕਾ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਇਨਸਾਫ਼ ਮਿਲਣ ਦੀ ਉਮੀਦ ਜਾਗ ਪਈ ਹੈ। ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਵੱਲੋਂ ਵੀ ਜਾਂਚ ਕਮੇਟੀ ਬਣਾਈ ਜਾਵੇਗੀ। ਦੱਸਣਯੋਗ ਇਹ ਹੈ ਕਿ ਦਿਨ ਰਾਤ ਦੇ ਧਰਨੇ ਤੋ ਇਲਾਵਾ ਸ਼ਰਮਾ ਅਤੇ ਉਸ ਦੇ ਪਰਿਵਾਰ ਨੂੰ ਅੱਜ ਭੁੱਖ ਹੜਤਾਲ ਤੇ ਬੈਠੀਆਂ 9ਵਾਂ ਦਿਨ ਹੈ। ਅੱਜ ਦੇ ਧਰਨੇ ਵਿੱਚ ਸੰਜੇ ਕਿਮੋਠੀ, ਵੇਦ ਪ੍ਰਕਾਸ਼, ਗੁਰਦੇਵ ਸਿੰਘ, ਦਿਨੇਸ਼ ਗੌੜ, ਰਾਹੁਲ ਗੌੜ, ਪਰਵੀਨ, ਵੋਹਰਾ, ਜਗਤ ਸਿੰਘ, ਹੇਮਰਾਜ ਸੈਣੀ, ਅਜੀਤ, ਰਾਕੇਸ਼ ਤਿਵਾਰੀ, ਮਨੀ ਵਰਮਾ, ਗੁਰਮੀਤ ਸਿੰਘ ਅਤੇ ਵਿਨੀਤ ਨੇ ਹਿੱਸਾ ਲਿਆ।