ਪ੍ਰਧਾਨ ਢੱਲ ਤੇ ਏਸੀਪੀ ਬਿਟਨ ਅਟਵਾਲ ਸਨਮਾਨਿਤ
ਪ੍ਰਧਾਨ ਢੱਲ ਤੇ ਏਸੀਪੀ ਬਿਟਨ ਅਟਵਾਲ ਸਨਮਾਨਿਤ
Publish Date: Tue, 14 Apr 2026 06:05 PM (IST)
Updated Date: Tue, 14 Apr 2026 06:09 PM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਭਾਰਤ ਰਤਨ ਬਾਬਾ ਡਾ:ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਵਿਜੇ ਮੱਲ ਦੀ ਅਗਵਾਈ ਹੇਠ ਪੀਰੂ ਬੰਦਾ ਸਲੇਮ ਟਾਬਰੀ ’ਚ ਸਜਾਈ ਗਈ। ਇਸ ਯਾਤਰਾ ’ਚ ਏਸੀਪੀ ਬਿਟਨ ਕੁਮਾਰ, ਇਲਾਕਾ ਕੌਸਲਰ ਅਰਧਾਨਾ ਅਟਵਾਲ ਅਤੇ ਭਾਈ ਮੰਨਾ ਸਿੰਘ ਨਗਰ ਦੇ ਪ੍ਰਧਾਨ ਜਸਪਾਲ ਸਿੰਘ ਢੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਪਰੋਕਤ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਹਾੜੇ ਅਤੇ ਵਿਸਾਖੀ ਤਿਉਹਾਰ ਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਮਦਦ ਕਰਕੇ ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰੀਏ। ਪ੍ਰਬੰਧਕਾਂ ਵੱਲੋਂ ਪਹੁੰਚੀਆ ਸ਼ਖ਼ਸੀਅਤਾ ਨੂੰ ਸਿਰੋਪਾਓ ਪਾ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਤਸਵੀਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆ ਵਲੋਂ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਕਾਕਾ ਕਲੜਾ, ਬਿੱਟੂ ਪ੍ਰਧਾਨ ਅਤੇ ਪੰਮਾ ਕੈਬਲ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ।