ਪੀਏਯੂ ਪੈਨਸ਼ਨਰ ਤੇ ਇੰਪਲਾਈਜ਼ ਮੇਲੇ ਦੀਆਂ ਤਿਆਰੀਆ ਮੁਕੰਮਲ
ਪੀਏਯੂ ਪੈਂਨਸ਼ਨਰ ਅਤੇ ਇੰਪਲਾਈਜ਼ ਮੇਲੇ ਦੀਆਂ ਤਿਆਰੀਆ ਮੁਕੰਮਲ-ਚੇਅਰਮੈਨ ਗੁਰਮ
Publish Date: Tue, 10 Feb 2026 07:19 PM (IST)
Updated Date: Wed, 11 Feb 2026 04:12 AM (IST)

ਕਾਲਜ ਆਫ ਐਗਰੀਕਰਲਚਰ ਦੇ ਨੇੜੇ ਫਲੈਗ ਪੋਸਟ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਮੇਲਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਹਰ ਸਾਲ ਕਰਵਾਏ ਜਾਣ ਵਾਲੇ ਪੀਏਯੂ ਪੈਂਨਸ਼ਨਰ ਅਤੇ ਇੰਪਲਾਈਜ਼ ਮੇਲੇ ਦੀਆਂ ਤਿਆਰੀਆ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਮੰਗਲਵਾਰ ਨੂੰ ਇੱਕ ਮੀਟਿੰਗ ਦੌਰਾਨ ਇਹ ਜਾਣਕਾਰੀ ਮੇਲੇ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਗੁਰਮ ਵੱਲੋਂ ਦਿੱਤੀ ਗਈ। ਚੇਅਰਮੈਨ ਗੁਰਮ ਨੇ ਦੱਸਿਆ ਕਿ ਇਹ ਮੇਲਾ 14 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਕਾਲਜ ਆਫ ਐਗਰੀਕਰਲਚਰ ਦੇ ਨੇੜੇ ਫਲੈਗ ਪੋਸਟ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਬੀਤੇ ਦਿਨੀ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੀ ਜਰਨਲ ਬਾਡੀ ਮੀਟਿੰਗ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਚੇਅਰਮੈਨ ਗੁਰਮ ਨੇ ਇਹ ਵੀ ਦੱਸਿਆ ਕਿ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸਿਏਸ਼ਨ ਵੱਲੋਂ ਪੀਏਯੂ. ਇੰਪਲਾਈਜ਼ ਯੂਨੀਅਨ, ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਗਡਵਾਸੂ, ਵੈਟਰਨਰੀ ਯੂਨੀਵਰਸਿਟੀ ਰਿਟਾਇਰੀਜ਼ ਐਸੋਸੀੲਸ਼ਨ ਅਤੇ ਪੀਏਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡੀਪੀ.ਮੌੜ, ਜੇਐਲ. ਨਾਰੰਗ, ਦਰਸ਼ਨ ਸਿੰਘ, ਭਰਪੂਰ ਸਿੰਘ, ਦਾਨ ਸਿੰਘ, ਨਿਤਯਾ ਨੰਦ, ਜੈਪਾਲ ਸਿੰਘ, ਸਤਨਾਮ ਸਿੰਘ, ਹਰਸਿਮਰਨ ਸਿੰਘ, ਬਲਰਾਜ ਸਿੰਘ, ਗੁਲਸ਼ਨ ਰਾਏ, ਇਕਬਾਲ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਅਮਰੀਕ ਸਿੰਘ, ਮੋਹਨ ਲਾਲ, ਜੋਗਿੰਦਰ ਰਾਮ, ਰਾਜਪਾਲ ਵਰਮਾ, ਹਰਿੰਦਰ ਸਿੰਘ ਅਤੇ ਸਪਤਕਲਾ ਆਦਿ ਸ਼ਾਮਲ ਹੋਏ।