ਨਾਬਾਲਿਗਾ ਨਾਲ ਛੇੜਖਾਨੀ ਕਰਨ ’ਤੇ ਨੌਜਵਾਨ ਖ਼ਿਲਾਫ਼ ਪਰਚਾ
ਨਾਬਾਲਗ ਲੜਕੀ ਨਾਲ ਮਹੱਲੇ ਦਾ ਨੌਜਵਾਨ ਕਰਦਾ ਸੀ ਛੇੜਖਾਨੀ, ਪਰਚਾ ਦਰਜ
Publish Date: Wed, 22 Apr 2026 08:47 PM (IST)
Updated Date: Thu, 23 Apr 2026 04:10 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਜਮਾਲਪੁਰ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗਾ ਨੂੰ ਮੁਹੱਲੇ ’ਚ ਦੀ ਰਹਿਣ ਵਾਲਾ ਲੜਕਾ ਰਾਹ ਵਿੱਚ ਆਉਂਦੇ ਜਾਂਦੇ ਤੰਗ ਕਰਦਾ ਸੀ। ਪੀੜਤ ਨਾਬਾਲਿਗਾ ਨੇ ਕਈ ਵਾਰ ਮੁਲਜ਼ਮ ਦੀਆਂ ਹਰਕਤਾਂ ਨੂੰ ਅੱਖੋਂ ਪਰੋਖੇ ਕੀਤਾ, ਪਰ ਜਦ ਬੇਖੌਫ ਹੋਏ ਇਸ ਨੌਜਵਾਨ ਨੇ ਰਾਹ ਚੱਲਦੇ ਲੜਕੀ ਦਾ ਪਿੱਛਾ ਕਰਕੇ ਤੰਗ-ਪਰੇਸ਼ਾਨ ਕਰਨਾ ਹੋਰ ਵਧਾ ਦਿੱਤਾ ਤਾਂ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪੀੜਿਤਾ ਦੇ ਪਿਤਾ ਦੇ ਬਿਆਨ ਉੱਪਰ ਥਾਣਾ ਜਮਾਲਪੁਰ ਪੁਲਿਸ ਨੇ ਬੇਅੰਤ ਕਾਲੋਨੀ ਦੇ ਰਹਿਣ ਵਾਲੇ ਮੁਲਜ਼ਮ ਰਾਹੁਲ ਕੁਮਾਰ ਖਿਲਾਫ ਸੰਗੀਨ ਦੋਸ਼ਾਂ ਵਿੱਚ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਦੇ ਮੁਹੱਲੇ ਵਿੱਚ ਹੀ ਰਹਿਣ ਵਾਲਾ ਮੁਲਜ਼ਮ ਰਾਹੁਲ ਕੁਮਾਰ ਉਸ ਦੀ ਕਰੀਬ 13 ਸਾਲ ਦੀ ਨਾਬਾਲਿਗ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਮੁਲਜ਼ਮ ਉਸ ਦੀ ਲੜਕੀ ਦਾ ਆਉਂਦੇ ਜਾਂਦੇ ਪਿੱਛਾ ਕਰਦਾ ਅਤੇ ਨਾਬਾਲਿਗਾ ਨਾਲ ਛੇੜਖਾਨੀ ਕਰਦਾ ਸੀ। ਜਦੋਂ ਉਸ ਦੀ ਧੀ ਨੇ ਮੁਲਜ਼ਮ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਲੜਕੀ ਅਤੇ ਮੁਦਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।