ਪ੍ਰਭਨੂਰ ਕੌਰ ਸਰਵੋਤਮ ਪੋਸਟਰ ਪੁਰਸਕਾਰ ਨਾਲ ਸਨਮਾਨਿਤ
ਪ੍ਰਭਨੂਰ ਕੌਰ ਸਰਵੋਤਮ ਪੋਸਟਰ ਪੁਰਸਕਾਰ ਨਾਲ ਸਨਮਾਨਿਤ
Publish Date: Mon, 16 Mar 2026 05:56 PM (IST)
Updated Date: Mon, 16 Mar 2026 05:58 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ’ਚ ਖੋਜ ਕਰ ਰਹੀ ਵਿਦਿਆਰਥਣ ਪ੍ਰਭਨੂਰ ਕੌਰ ਨੂੰ ਬੀਤੇ ਦਿਨੀਂ ਰਾਸ਼ਟਰੀ ਖੇਤੀ ਵਿਗਿਆਨ ਕੇਂਦਰ ਨਵੀਂ ਦਿੱਲੀ ਵਿੱਚ ਆਈਸੀਏਆਰ ਪ੍ਰਾਯੋਜਿਤ ਖੇਤੀ ਭੋਜਨ ਪ੍ਰਬੰਧਾਂ ਵਿੱਚ ਔਰਤ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਦੌਰਾਨ ਸਰਵੋਤਮ ਪੋਸਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰਭਨੂਰ ਕੌਰ ਨੇ ਆਪਣਾ ਐੱਮਐੱਸਸੀ ਖੋਜ ਕਾਰਜ ਡਾ. ਰੇਨੂੰਕਾ ਅਗਰਵਾਲ ਦੀ ਨਿਗਰਾਨੀ ਹੇਠ ਪੂਰਾ ਕੀਤਾ। ਉਸਦੇ ਖੋਜ ਕਾਰਜ ਦਾ ਮੁੱਖ ਉਦੇਸ਼ ਭੋਜਨ ਅਤੇ ਪੋਸ਼ਣ ਵਿਚਕਾਰ ਸੰਤੁਲਨ ਬਣਾ ਕੇ ਭੋਜਨ ਸਥਿਰਤਾ ਦੀ ਤਲਾਸ਼ ਲਈ ਸਿਧਾਂਤਕ ਖੋਜ ਨੂੰ ਸਾਹਮਣੇ ਲਿਆਉਣਾ ਸੀ। ਹਾਲੀਆ ਸਮੇਂ ਇਹ ਵਿਦਿਆਰਥਣ ਵਿਭਾਗ ਤੋਂ ਆਪਣਾ ਪੀਐੱਚਡੀ ਦਾ ਕਾਰਜ ਕਰ ਰਹੀ ਹੈ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥਣ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।