ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ : ਸਲੂਜਾ
ਗ਼ਰਮੀ ਦੀ ਸ਼ੁਰੂਆਤ ਵਿੱਚ ਹੀ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਜੀਣਾ ਮੁਹਾਲ -ਸਲੂਜਾ
Publish Date: Wed, 22 Apr 2026 07:02 PM (IST)
Updated Date: Thu, 23 Apr 2026 04:07 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕਿਹਾ ਕਿ ਪੰਜਾਬ ਵਿਚ ਗ਼ਰਮੀ ਦੀ ਆਮਦ ਹੁੰਦੇ ਹੀ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਮੁਫ਼ਤ ਤੇ ਨਿਰਵਵਿਘਨ ਬਿਜਲੀ ਸਪਲਾਈ ਦੇਣ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਦੇ ਸਾਰੇ ਦਾਅਵੇ ਹਵਾ ਹੋ ਗਏ, ਜਦੋਂ ਗ਼ਰਮੀ ਦੀ ਸ਼ੁਰੂਆਤ ਤੇ ਹੀ ਬਿਨਾਂ ਅਗਾਂਊਂ ਸੂਚਨਾ ਦੇ ਲੰਬੇ-ਲੰਬੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ,ਜਿਸ ਨਾਲ ਸਰੀਰ ਨੂੰ ਝੁਲਸਾ ਦੇਣ ਵਾਲੀ ਗ਼ਰਮੀ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ। ਪਹਿਲਾਂ ਤੋਂ ਹੀ ਖਾੜੀ ਦੀ ਜੰਗ ਤੇ ਲੇਬਰ ਦੇ ਜਾਣ ਤੋਂ ਪਰੇਸ਼ਾਨ ਵਪਾਰੀ ਤੇ ਕਾਰਖਾਨੇਦਾਰ ਮਸ਼ੀਨ ਦਾ ਚੱਕਾ ਚੱਲਦਾ ਰੱਖਣ ਲਈ ਡੀਜਲ ਫੂਕ ਰਿਹਾ ਹੈ। ਅਜੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ,ਝੋਨੇ ਸਮੇਂ ਤਾਂ ਹੋਰ ਵੀ ਬੁਰਾ ਹਾਲ ਹੋਵੇਗਾ। ਸਲੂਜਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇ ਅਤੇ ਆਪਣੇ ਵਾਅਦੇ ਮੁਤਾਬਕ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ, ਤਾਂ ਜੋ ਆਮ ਜਨਤਾ ਸੁੱਖ ਦਾ ਸਾਹ ਲੈ ਸਕੇ।