ਮਲਹਾਰ ਵੱਲੋਂ ਧਾਰਮਿਕ ਗੀਤ ‘ਨਿੱਕਾ ਜਿਹਾ ਜੋਗੀ’ ਦਾ ਪੋਸਟਰ ਜਾਰੀ
ਮਲਹਾਰ ਵੱਲੋਂ ਧਾਰਮਿਕ ਗੀਤ ‘ਨਿੱਕਾ ਜਿਹਾ ਜੋਗੀ ਦਾ ਪੋਸਟਰ ਜਾਰੀ
Publish Date: Tue, 20 Jan 2026 06:29 PM (IST)
Updated Date: Wed, 21 Jan 2026 04:10 AM (IST)

ਫੋਟੋ ਨੰਬਰ-3 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਮੰਗਲਵਾਰ ਨੂੰ ਸੂਫ਼ੀ ਗਾਇਕ ਰਜਿੰਦਰ ਮਲਹਾਰ ਵੱਲੋਂ ਕੁਮਾਰ ਰੋਹਿਤ ਸ਼ਰਮਾ ਦੇ ਗਾਏ ਧਾਰਮਿਕ ਗੀਤ ‘ਨਿੱਕਾ ਜਿਹਾ ਜੋਗੀ’ ਦਾ ਪੋਸਟਰ ਜਾਰੀ ਕੀਤਾ ਗਿਆ। ਗਾਇਕ ਸ਼ਰਮਾ ਨੇ ਦੱਸਿਆ ਕਿ ਮਰਹੂਮ ਰਾਜੀਵ ਸ਼ਰਮਾ ਦੇ ਆਸ਼ੀਰਵਾਦ ਤੇ ਉਸਤਾਦ ਰਜਿੰਦਰ ਮਲਹਾਰ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਇਹ ਗੀਤ ਗਾਉਣ ਦਾ ਮੌਕਾ ਮਿਲਿਆ। ਇਸ ਗੀਤ ਦੇ ਗੀਤਕਾਰ ਰਜਿੰਦਰ ਅਰੋੜਾ ਟਿੰਕੀ ਹਨ ਜਦ ਕਿ ਇਸ ਗੀਤ ਨੂੰ ਸੰਗੀਤਕਾਰ ਪੀਬੀ ਟਰੈਕ ਰਿਕਾਰਡਜ਼ ਨੇ ਆਪਣੀਆਂ ਸੁਰਾਂ ਨਾਲ ਸੰਗੀਤਬੱਧ ਕੀਤਾ ਹੈ। ਵੀਡੀਓ ਡਾਇਰੈਕਟਰ ਰਿਸ਼ਭ (ਦਾਦਸਨ ਫਿਲਮ) ਵੱਲੋਂ ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ। ਪੋਸਟਰ ਮੇਕਿੰਗ ਅਸ਼ੀਸ਼ ਕਰੀਏਸ਼ਨ ਵੱਲੋਂ ਕੀਤੀ ਗਈ ਹੈ। ਇਸ ਮੌਕੇ ਗੱਲ ਕਰਦੇ ਹੋਏ ਰਜਿੰਦਰ ਮਲਹਾਰ ਨੇ ਕਿਹਾ ਕਿ ਗੀਤ ਦੀ ਸਫਲਤਾ ਕੁਮਾਰ ਰੋਹਿਤ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੋ ਪਿਛਲੇ ਕਈ ਦਿਨਾਂ ਤੋਂ ਇਸ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੀਤ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਲਾਈਕ ਕੀਤਾ ਜਾ ਰਿਹਾ ਹੈ। ਮਲਹਾਰ ਨੇ ਕਿਹਾ ਕਿ ਜੇਕਰ ਰੋਹਿਤ ਨੇ ਮਿਹਨਤ ਅਤੇ ਲਗਨ ਦਾ ਪੱਲਾ ਨਾ ਛੱਡਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਨਾਮੀ ਗਾਇਕਾਂ ਦੀ ਕਤਾਰ ਵਿੱਚ ਖੜਾ ਨਜ਼ਰ ਆਵੇਗਾ। ਮਲਹਾਰ ਨੇ ਕੁਮਾਰ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਪ੍ਰਿੰਸ ਬੱਬਰ ਅਤੇ ਅਜੇ ਭਾਰਦਵਾਜ ਸ਼ਾਹ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮਲਹਾਰ ਸੰਗੀਤ ਅਕੈਡਮੀ ਦੇ ਵਿਦਿਆਰਥੀ ਜਸ਼ਨਵਿੰਦਰ, ਗੀਤਕਾਰ ਰਜਿੰਦਰ ਅਰੋੜਾ, ਨਿਕੁੰਜ, ਜੱਸ ਪੱਕੇਵਾਲਾ, ਗੁਰਮਨ ਬੇਦੀ ਵੀ ਹਾਜ਼ਰ ਸਨ।