ਵੈਟਰਨਰੀ ’ਵਰਸਿਟੀ ਦੇ ਐੱਨਐੱਸਐੱਸ ਵਿੰਗ ਵੱਲੋਂ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ
ਵੈਟਰਨਰੀ ’ਵਰਸਿਟੀ ਦੇ ਐੱਨਐੱਸਐੱਸ ਵਿੰਗ ਵੱਲੋਂ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ
Publish Date: Fri, 27 Mar 2026 06:39 PM (IST)
Updated Date: Fri, 27 Mar 2026 06:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਐਨਐਸਐਸ ਵਿੰਗ ਵੱਲੋਂ ਯੂਨੀਵਰਸਿਟੀ ਕੈਂਪਸ ਵਿਚ ਪੋਸਟਰ ਮੇਕਿੰਗ ਮੁਕਾਬਲੇ, ਜਲ ਸੇਵਾ (ਪਾਣੀ ਵੰਡ) ਅਤੇ ਦੋ ਦਿਨਾਂ ਖੂਨਦਾਨ ਮੁਹਿੰਮ ਦਾ ਪ੍ਰਬੰਧ ਕੀਤਾ ਗਿਆ। ਪੋਸਟਰ ਮੇਕਿੰਗ ਦਾ ਵਿਸ਼ਾ ‘ਹੀਰੋ ਬਣੋ ਖੂਨ ਦਾਨ ਕਰੋ ਸੀ ਜੋ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿਚ ਕਰਵਾਇਆ ਗਿਆ। ਇਸ ਮੁਹਿੰਮ ਵਿਚ ਕੁੱਲ 50 ਯੂਨਿਟ ਖੂਨ ਇਕੱਤਰ ਕੀਤਾ ਗਿਆ ਤਾਂ ਜੋ ਸਮਾਜ ਸੇਵਾ ਵਜੋਂ ਜਾਨਾਂ ਬਚਾਈਆਂ ਜਾ ਸਕਣ। ਸਿਵਲ ਹਸਪਤਾਲ ਜਗਰਾਉਂ ਤੋਂ ਪਹੁੰਚੇ ਡਾ. ਜੀਐਸ. ਗਰੇਵਾਲ ਨੇ ਕਿਹਾ ਕਿ ਸਾਲ ਭਰ ਨਿਯਮਤ ਖੂਨਦਾਨ ਮੁਹਿੰਮ ਦੀ ਲਗਾਤਾਰ ਲੋੜ ਹੁੰਦੀ ਹੈ। ਦੂਜੇ ਦਿਨ ਸਿਵਲ ਹਸਪਤਾਲ ਫਗਵਾੜਾ ਤੋਂ ਡਾ. ਸੁਰੂਚੀ ਮੰਗਲ ਅਤੇ ਡਾ. ਅੰਜਨਾ ਅਰੋੜਾ ਨੇ ਖੂਨਦਾਨ ਮੁਹਿੰਮ ਦਾ ਸੰਚਾਲਨ ਕੀਤਾ। ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਐਨਐਸਐਸ ਵਲੰਟੀਅਰਾਂ ਨੇ ਖੂਨਦਾਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਡਾ. ਨਰਿੰਦਰ ਕੁਮਾਰ, ਡਾ. ਵਿਸ਼ਾਲ ਸ਼ਰਮਾ, ਡਾ. ਐੱਸਐੱਸ ਹਸਨ, ਵੱਖ-ਵੱਖ ਕਾਲਜਾਂ ਦੇ ਐਨਐਸਐਸ. ਪ੍ਰੋਗਰਾਮ ਅਫਸਰਾਂ ਨੇ ਵਿਦਿਆਰਥੀਆਂ ਦੀ ਇਸ ਸੇਵਾ ਲਈ ਸ਼ਲਾਘਾ ਕੀਤੀ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਐਨਐਸਐਸ. ਵਲੰਟੀਅਰਾਂ ਦੁਆਰਾ ਕੀਤੀਆਂ ਗਈਆਂ ਨੇਕ ਗਤੀਵਿਧੀਆਂ ਦੀ ਵੀ ਤਾਰੀਫ ਕੀਤੀ। ਦਵਿੰਦਰ ਸਿੰਘ ਲੋਟੇ, ਯੁਵਾ ਵਿਭਾਗ, ਡਾ. ਜੀਐਸ. ਗਰੇਵਾਲ, ਡਾ. ਸੁਰੂਚੀ ਮੰਗਲ ਅਤੇ ਡਾ. ਅੰਜਨਾ ਅਰੋੜਾ, ਡਾ. ਕਿਰਪਾਲ ਸਿੰਘ ਕਾਕਾ, ਡਿਪਟੀ ਡਾਇਰੈਕਟਰ ਖੇਤੀਬਾੜੀ, ਪਟਿਆਲਾ ਅਤੇ ਸਤਿੰਦਰ ਸਿੰਘ ਨੂੰ ਭਾਈਚਾਰਕ ਸੇਵਾ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਸਵੈ-ਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਤਬਦੀਲੀ ਏਜੰਟ ਵਜੋਂ ਸਸ਼ਕਤ ਬਣਾਉਣ ਵਾਲੇ ਰੈੱਡ ਰਿਬਨ ਕਲੱਬਾਂ ਨਾਲ ਜੁੜੇ ਰਹਿਣ ਲਈ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।