ਨੌਜਵਾਨ ਨਸ਼ੀਲੇ ਪਦਾਰਥ ਸਮੇਤ ਕਾਬੂ
ਪੁਲਿਸ ਚੌਕੀ ਸਿਆੜ ਵੱਲੋਂ ਇਕ ਨੌਜੁਆਨ ਨਸ਼ੀਲੇ ਪਦਾਰਥ ਸਮੇਤ ਕਾਬੂ
Publish Date: Mon, 09 Feb 2026 06:57 PM (IST)
Updated Date: Tue, 10 Feb 2026 04:08 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਕੀ ਸਿਆੜ ਦੇ ਇੰਚਾਰਜ ਥਾਣੇਦਾਰ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਾਬਰਪੁਰ ਤੋਂ ਲਸਾੜਾ ਜਾਣ ਵਾਲੀ ਸੜਕ ਤੇ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ, ਉਸੇ ਸਮੇਂ ਇਕ ਨੌਜਵਾਨ ਫੋਕਲ ਪੁਆਇੰਟ ਮਦਨੀਪੁਰ ਵੱਲੋਂ ਆ ਰਿਹਾ ਸੀ ਜੋਂ ਪੁਲਿਸ ਪਾਰਟੀ ਨੂੰ ਵੇਖ ਕਿ ਘਬਰਾ ਗਿਆ। ਉਸੇ ਸਮੇਂ ਉਸ ਦੀ ਥਾਣੇਦਾਰ ਹਰਜਿੰਦਰ ਸਿੰਘ ਨੇ ਤਲਾਸੀ ਲਈ ਤਾਂ ਉਸ ਦੀ ਜੇਬ ਵਿੱਚੋਂ ਇਕ ਲਫਾਫੀ ਨਿਕਲੀ, ਜਿਸ ਤੋਂ 5.30 ਗ੍ਰਾਮ ਨਸੀਲਾ ਪਦਾਰਥ ਬਰਾਮਦ ਦ ਕੀਤਾ ਗਿਆ। ਉਕਤ ਨੌਜਵਾਨ ਦੀ ਪਛਾਣ ਬੇਅੰਤ ਸਿੰਘ ਪੁੱਤਰ ਅਵਤਾਰ ਸਿੰਘ ਵਜੋਂ ਹੋਈ, ਜਿਸ ਖ਼ਿਲਾਫ਼ ਥਾਣਾ ਮਲੌਦ ’ਚ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।