ਪੁਲਿਸ ਵੱਲੋਂ 6 ਗ੍ਰਾਮ ਹੈਰੋਇਨ ਬਰਾਮਦ , ਦੋ ਕਾਬੂ
ਪੁਲਿਸ ਵੱਲੋਂ 6 ਗ੍ਰਾਮ ਹੈਰੋਇਨ ਬਰਾਮਦ , ਦੋ ਕਾਬੂ
Publish Date: Mon, 05 Jan 2026 08:28 PM (IST)
Updated Date: Tue, 06 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਇਲ: ਪਾਇਲ ਪੁਲਿਸ ਵੱਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਦੋ ਮੁਲਜ਼ਮਾਂ ਗੁਰਵਿੰਦਰ ਸਿੰਘ ਉਰਫ ਲਾਡੀ ਪੁੱਤਰ ਸਵ:. ਜਗਰੂਪ ਸਿੰਘ ਵਾਸੀ ਪਿੰਡ ਮਾਂਹਪੁਰ,ਥਾਣਾ ਪਾਇਲ ਤੇ ਜਗਦੀਪ ਸਿੰਘ ਉਰਫ ਦੀਪੜੀ ਪੁੱਤਰ ਸਵ. ਬਲਜੀਤ ਸਿੰਘ ਵਾਸੀ ਪਿੰਡ ਸਿਰਥਲਾ, ਥਾਣਾ ਪਾਇਲ ਨੂੰ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰਦਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਚੌਕੀ ਰੌਣੀ ਤੋਂ ਜਰਗ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਰੌਣੀ ਵਿਖੇ ਪੁੱਜੀ ਤਾਂ ਦਾਣਾ ਮੰਡੀ ’ਚ ਬਣੇ ਸ਼ੈੱਡ ਦੇ ਹੇਠਾ 2 ਨੌਜੁਆਨ ਬੈਠੇ ਸੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਰ ਦੋਨੋ ਨੌਜੁਆਨ ਇੱਕਦਮ ਹਰਕਤ ਵਿੱਚ ਆ ਗਏ ਅਤੇ ਉਠ ਕੇ ਖੜ੍ਹੇ ਹੋ ਗਏ। ਉਨ੍ਹਾਂ ’ਚੋਂ ਇੱਕ ਨੌਜਵਾਨ ਨੇ ਆਪਣੀ ਲੋਅਰ ਦੀ ਜੇਬ ’ਚੋਂ ਇੱਕ ਲਿਫਾਫੀ ਕੱਢ ਕੇ ਹੇਠਾਂ ਜ਼ਮੀਨ ’ਤੇ ਸੁੱਟ ਦਿੱਤੀ। ਜਿਸਤੇ ਪੁਲਿਸ ਨੇ ਸ਼ੱਕ ਦੀ ਬਿਨਾਹ ’ਤੇ ਦੋਨੋਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾ ਦਾ ਨਾਂ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਗੁਰਵਿੰਦਰ ਸਿੰਘ ਤੇ ਜਗਦੀਪ ਸਿੰਘ ਦੱਸਿਆ। ਗੁਰਵਿੰਦਰ ਸਿੰਘ ਵੱਲੋਂ ਸੁੱਟੀ ਲਿਫਾਫੀ ਨੂੰ ਚੁੱਕ ਕੇ ਖੋਲ ਕੇ ਦੇਖਿਆ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।