ਪੁਲਿਸ ਵੱਲੋਂ 15 ਗਰਾਮ ਹੈਰੋਇਨ ਬਰਾਮਦ
ਪੁਲਿਸ ਵੱਲੋਂ 15 ਗਰਾਮ ਹੈਰੋਇਨ ਬਰਾਮਦ
Publish Date: Mon, 05 Jan 2026 07:51 PM (IST)
Updated Date: Tue, 06 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ: ਥਾਣਾ ਸਿਟੀ ਖੰਨਾ ਦੀ ਪੁਲਿਸ ਵੱਲੋਂ 15 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ’ਚ ਇਕ ਮੁਲਜ਼ਮ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸ਼ਮਸੇਰ ਸਿੰਘ ਵਾਸੀ ਪਿੰਡ ਚੱਕ ਮਾਫੀ, ਥਾਣਾ ਸਮਰਾਲਾ ਵੱਜੋਂ ਹੋਈ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੇ ਹੋਏ ਸੂਆ ਪੁਲੀ, ਪਿੰਡ ਰਹੋਣ ਸਮਰਾਲਾ ਰੋਡ ਖੰਨਾ ਵਿਖੇ ਨਾਕਾਬੰਦੀ ਸਬੰਧੀ ਮੌਜੂਦ ਸੀ ਤਾਂ ਇੱਕ ਕਾਰ ਟੋਇਟਾ ਆਉਂਦੀ ਵਿਖਾਈ ਦਿੱਤੀ, ਜਿਸ ਨੇ ਅੱਗੋ ਪੁਲਿਸ ਦੀ ਨਾਕਾਬੰਦੀ ਵੇਖ ਕੇ ਕਾਰ ਇੱਕ ਦਮ ਹੌਲੀ ਕਰਕੇ ਫਿਰ ਕਾਰ ਨੂੰ ਇੱਕ ਦਮ ਤੇਜ਼ੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕ ਦੇ ਆਧਾਰ ’ਤੇ ਕਾਰ ਨੂੰ ਰੁਕਵਾ ਕੇ ਕਾਰ ਚਾਲਕ ਨੂੰ ਕਾਰ ’ਚੋ ਹੇਠਾਂ ਉਤਾਰ ਕੇ ਕਾਰ ਚਾਲਕ ਨੂੰ ਨਾਂ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਲਖਵਿੰਦਰ ਸਿੰਘ ਉਰਫ ਲੱਖਾਦੱਸਿਆ। ਜਿਸਦੀ ਤਲਾਸ਼ੀ ਕੀਤੀ ਤਾਂ ਉਸਦੀ ਜੇਬ ’ਚੋਂ 15 ਗਰਾਮ ਹੈਰੋਇਨ ਬਰਾਮਦ ਹੋਈ।