ਪੁਲਿਸ ਵੱਲੋਂ 5.50 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਪੁਲਿਸ ਵੱਲੋਂ 5.50 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ
Publish Date: Mon, 05 Jan 2026 08:08 PM (IST)
Updated Date: Tue, 06 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ: ਦੋਰਾਹਾ ਪੁਲਿਸ ਵੱਲੋਂ 5.50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮੁਲਜ਼ਮ ਕੁਲਦੀਪ ਸਿੰਘ ਟਿੰਡੀ ਪੁੱਤਰ ਰੂਬਲ ਸਿੰਘ ਵਾਸੀ ਵਾਰਡ ਨੰਬਰ 13 ਦੋਰਾਹਾ ਪਿੰਡ, ਥਾਣਾ ਦੋਰਾਹਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸਦੇ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੇ ਹੋਏ ਨੇੜੇ ਫੈਕਟਰੀ ਆਰਐੱਨ ਗੁਪਤਾ ਜੀ.ਟੀ. ਰੋਡ ਦੋਰਾਹਾ ਪੁੱਜੇ ਤਾਂ ਇਕ ਨੌਜਵਾਨ ਸ਼ੱਕੀ ਹਾਲਤ ’ਚ ਖੜ਼੍ਹਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਨੂੰ ਦੇਖਕੇ ਇਕਦਮ ਆਪਣੀ ਜੀਨ ਦੀ ਪੈਂਟ ਦੀ ਜੇਬ ’ਚੋਂ ਇਕ ਲਿਫਾਫੀ ਨੂੰ ਕੱਢ ਕੇ ਦਿੱਤਾ ਤੇ ਤੇਜ਼ ਕਦਮੀ ਤੁਰਨ ਲੱਗਾ, ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਂ ਕੁਲਦੀਪ ਸਿੰਘ ਉਰਫ ਟਿੰਡੀ ਉਕਤ ਦੱਸਿਆ। ਜਿਸ ਵੱਲੋ ਸੁੱਟੀ ਲਿਫਾਫੀ ’ਚੋਂ 5.50 ਗ੍ਰਾਮ ਹੈਰੋਇਨ ਬਰਾਮਦ ਹੋਈ।