ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕੇਦਾਰ ਪੁਲਿਸ ਅੜਿੱਕੇ
ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕੇਦਾਰ ਪੁਲਿਸ ਅੜਿੱਕੇ
Publish Date: Wed, 01 Apr 2026 09:23 PM (IST)
Updated Date: Thu, 02 Apr 2026 04:14 AM (IST)

* ਜਾਅਲਸਾਜ਼ੀ ਨਾਲ ਮੈਡੀਕਲ ਰਿਪੋਰਟਾਂ ਤੇ ਜਾਅਲੀ ਡੋਪ ਟੈਸਟ ਕਰਵਾਉਣ ਦੇ ਦੋਸ਼ ਲੱਗੇ ਫੋਟੋ 24 ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਾਈਕਲ ਸਟੈਂਡ ਦੇ ਠੇਕੇਦਾਰ ਰਮੇਸ਼ ਕੁਮਾਰ ਟੋਨੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਟੋਨੀ ਉੱਪਰ ਜਾਅਲਸਾਜ਼ੀ ਨਾਲ ਮੈਡੀਕਲ ਰਿਪੋਰਟਾਂ ਤੇ ਜਾਅਲੀ ਡੋਪ ਟੈਸਟ ਕਰਵਾਉਣ ਦੇ ਕਥਿਤ ਦੋਸ਼ ਲੱਗੇ ਹਨ। ਜਿਸ ਕਾਰਨ ਖੰਨਾ ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ’ਚ ਰੇਡ ਕਰ ਕੇ ਉਸ ਨੂੰ ਸਾਈਕਲ ਸਟੈਂਡ ਦੇ ਕਾਉਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕੇਦਾਰ ਟੋਨੀ ਸਰਕਾਰੀ ਹਸਪਤਾਲ ’ਚ ਡੋਪ ਟੈਸਟ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਝਾਂਸੇ ’ਚ ਲੈ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲ ਕਰ ਕੇ ਖੰਨੇ ਦੇ ਸਰਕਾਰੀ ਹਸਪਤਾਲ ’ਚ ਸਟੈਂਡ ’ਤੇ ਕੰਮ ਕਰਦੇ ਇਕ ਮੁਲਾਜ਼ਮ ਨਾਲ ਮਿਲ ਕੇ ਨਸ਼ੇ ਦੇ ਆਦੀ ਲੋਕਾਂ ਦਾ ਡੋਪ ਟੈਸਟ ਜਾਅਲੀ ਤੌਰ ’ਤੇ ਪਾਸ ਕਰਵਾਉਂਦਾ ਸੀ। ਡੋਪ ਟੈਸਟ ਕਰਵਾਉਣ ਵਾਲੇ ਉਮੀਦਵਾਰਾਂ ਕੋਲੋਂ ਮੋਟੀ ਰਕਮ ਵਸੂਲ ਕੇ ਆਪਸ ’ਚ ਵੰਡ ਲੈਂਦੇ ਸਨ। ਸਲੇਮ ਟਾਬਰੀ ਦੀ ਪੁਲਿਸ ਵੀ ਕਰ ਚੁੱਕੀ ਹੈ ਟੋਨੀ ਤੋਂ ਜਾਂਚ ਕੁਝ ਸਮਾਂ ਪਹਿਲਾਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਟੋਨੀ ਸਮੇਤ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ 18 ਮੁਲਾਜ਼ਮਾਂ ਥਾਣੇ ਬੁਲਾਇਆ ਸੀ। ਜਿਨ੍ਹਾਂ ਵਿੱਚ ਓਪੀਡੀ ਵਿਭਾਗ ਵਿੱਚ ਤਾਇਨਾਤ ਹਰਪ੍ਰੀਤ ਗਿੱਲ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਸ਼ਾਮਿਲ ਸਨ। ਇਸ ਮਾਮਲੇ ਵਿੱਚ ਸਲੇਮ ਟਾਬਰੀ ਦੀ ਪੁਲਿਸ ਨੇ 18 ਨੰਬਰ ਲੈਬ ਵਿੱਚ ਬਤੌਰ ਲਾਇਵ ਟੈਕਨੀਸ਼ੀਅਨ ਡਿਊਟੀ ਕਰਦੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਜਾਅਲੀ ਡੋਪ ਟੈਸਟ ਕਰਵਾਉਣ ਦੇ ਮਾਮਲੇ ਵਿੱਚ ਹਵਾਲਾਤ ਭੇਜ ਦਿੱਤਾ ਸੀ ਜਦ ਕਿ ਬਾਕੀ ਮੁਲਾਜ਼ਮਾਂ ਨੂੰ ਪੁੱਛ ਗਿੱਛ ਤੋਂ ਬਾਅਦ ਵਾਪਸ ਭੇਜ ਦਿੱਤਾ ਸੀ। ਡਾਕਟਰਾਂ ਦੀਆਂ ਜਾਅਲੀ ਮੋਹਰਾ ਬਰਾਮਦ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਤੈਨਾਤ ਇੱਕ ਮੁਲਜਮ ਕੋਲੋਂ ਡਾਕਟਰਾਂ ਦੀਆਂ ਜਾਅਲੀ ਮੋਹਰਾ ਬਰਾਮਦ ਕੀਤੀਆਂ ਗਈਆਂ ਹਨ। ਮੋਹਰਾਂ ਤੋਂ ਇਲਾਵਾ ਕੁਝ ਫਰਜੀ ਦਸਤਾਵੇਜ ਵੀ ਪੁਲਿਸ ਨੇ ਬਰਾਮਦ ਕੀਤੇ ਹਨ। ਜਦ ਪੁਲਿਸ ਨੇ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਸਾਈਕਲ ਸਟੈਂਡ ਦੇ ਠੇਕੇਦਾਰ ਦੀ ਸਮੂਲੀਅਤ ਬਾਰੇ ਪੁਲਿਸ ਨੂੰ ਦੱਸਿਆ। ਜਿਸ ਤੋਂ ਬਾਅਦ ਖੰਨਾ ਦੀ ਪੁਲਿਸ ਉਸ ਨੂੰ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਅਤੇ ਨਾਲ ਲੈ ਗਏ। ਗ਼ਲਤ ਕੰਮ ਕਰਨ ਜਾਂ ਕਰਵਾਉਣ ਵਾਲੇ ਨੂੰ ਮਿਲੇ ਕਾਨੂੰਨ ਮੁਤਾਬਕ ਸਜ਼ਾ : ਡਾ. ਸਰੀਨ ਜਦ ਇਸ ਸਬੰਧੀ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਖਿਲ ਸਰੀਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਨ੍ਹਾਂ ਦੱਸਿਆ ਜਦ ਸਲੇਮ ਟਾਬਰੀ ਦੀ ਪੁਲਿਸ ਨੇ ਟੋਨੀ ਸਮੇਤ ਹੋਰ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਉਸ ਵੇਲੇ ਵੀ ਪੁਲਿਸ ਨੇ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਅਧਿਕਾਰੀ ਨਾਲ ਕੋਈ ਸੰਪਰਕ ਨਹੀਂ ਕੀਤਾ। ਹੁਣ ਵੀ ਪੁਲਿਸ ਵੱਲੋਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਜਦਕਿ ਪੁਲਿਸ ਸਿੱਧੇ ਤੌਰ ’ਤੇ ਹੀ ਠੇਕੇਦਾਰ ਟੋਨੀ ਨੂੰ ਗ੍ਰਿਫਤਾਰ ਕਰਕੇ ਲੈ ਗਈ। ਜਦ ਡੋਪ ਟੈਸਟਾਂ ਸੰਬੰਧੀ ਡਾਕਟਰ ਅਖਿਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਾਅਲਸਾਜ਼ੀ ਦੇ ਮੈਂ ਉਹ ਵਿਰੁੱਧ ਹਨ, ਜੇ ਕਿਸੇ ਨੇ ਗਲਤ ਕੰਮ ਕੀਤੇ ਹਨ ਜਾਂ ਕਰਵਾਏ ਹਨ ਤਾਂ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ।