ਨਸ਼ੇ ਖ਼ਿਲਾਫ਼ ਪੁਲਿਸ ਦੀ ਕਾਰਵਾਈ, 5 ਕਾਬੂ
ਲੁਧਿਆਣਾ ’ਚ ਨਸ਼ੇ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਹੈਰੋਇਨ ਦੇ ਤਸਕਰ ਸਮੇਤ 5 ਮੁਲਜ਼ਮ ਕਾਬੂ
Publish Date: Wed, 18 Mar 2026 10:23 PM (IST)
Updated Date: Thu, 19 Mar 2026 04:13 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚ ਨਸ਼ੇ ਦੇ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਅਭਿਆਨ ਤਹਿਤ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਤਾਬੜਤੋੜ ਕਾਰਵਾਈ ਕਰਦਿਆਂ ਕੁੱਲ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕੁਝ ਮੁਲਜ਼ਮ ਨਸ਼ਾ ਕਰਦੇ ਹੋਏ ਫੜੇ ਗਏ, ਜਦਕਿ ਕੁਝ ਨਸ਼ੇ ਦੀ ਤਸਕਰੀ ਲਈ ਜਾ ਰਹੇ ਸਨ। ਪਹਿਲੇ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਸੁੰਦਰ ਨਗਰ ਇਲਾਕੇ ’ਚ ਛਾਪੇਮਾਰੀ ਕਰਕੇ ਰਾਹੁਲ ਕੁਮਾਰ ਗੁਪਤਾ ਵਾਸੀ ਏਕਤਾ ਨਗਰ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ-1 ਦੀ ਪੁਲਿਸ ਨੇ ਲੱਕੜ ਪੁਲੀ ਨੇੜੇ ਵਿਜੇ ਕੁਮਾਰ ਵਾਸੀ ਪ੍ਰੀਤ ਨਗਰ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ। ਥਾਣਾ ਡਾਬਾ ਦੀ ਪੁਲਿਸ ਨੇ 65 ਗ੍ਰਾਮ ਹੇਰੋਇਨ ਸਮੇਤ ਯੁਵਰਾਜ ਝਾਅ ਤੇ ਦਵਾ ਗੁਪਤਾ ਨੂੰ ਤਸਕਰੀ ਲਈ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਪ੍ਰੀਤ ਨਗਰ ਇਲਾਕੇ ’ਚ ਮਨਮੀਤ ਸਿੰਘ ਵਾਸੀ ਗੁਰਪਾਲ ਨਗਰ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਇੱਕ ਹੋਰ ਮਾਮਲੇ ਵਿੱਚ ਥਾਣਾ-5 ਦੀ ਪੁਲਿਸ ਨੇ 7 ਗ੍ਰਾਮ ਹੇਰੋਇਨ ਸਮੇਤ ਇੱਕ ਹੋਰ ਮੁਲਜ਼ਮ ਨੂੰ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ