ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ, 18 ਗ੍ਰਿਫ਼ਤਾਰ
ਲੁਧਿਆਣਾ ਵਿੱਚ ਨਸ਼ੇ ਖਿਲਾਫ ਪੁਲਿਸ ਦੀ ਕਾਰਵਾਈ, 18 ਗ੍ਰਿਫਤਾਰ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ
Publish Date: Mon, 23 Mar 2026 07:34 PM (IST)
Updated Date: Tue, 24 Mar 2026 04:08 AM (IST)
ਕ੍ਰਾਈਮ ਰਿਪੋਰਟਰ , ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚ ਨਸ਼ੇ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਅਭਿਆਨ ਤਹਿਤ ਪੁਲਿਸ ਨੇ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ਵਿੱਚ ਸਾਂਝੀ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਨਸ਼ਾ ਕਰਨ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ 18 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਕਾਰਵਾਈ ਦੌਰਾਨ ਹੈਰੋਇਨ ਅਤੇ ਨਸ਼ੀਲੀ ਗੋਲ਼ੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਥਾਣਾ ਦਰੇਸੀ ਪੁਲਿਸ ਨੇ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਪ੍ਰਮੁੱਖ ਮਿਸ਼ਰਾ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਬਬਲੂ ਕੁਮਾਰ ਅਤੇ ਥਾਣਾ ਡਿਵੀਜ਼ਨ-2 ਨੇ ਨਿਖਿਲ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਡਿਵੀਜ਼ਨ-3 ਨੇ ਯੋਗਰਾਜ ਸ਼ਰਮਾ ਅਤੇ ਥਾਣਾ ਡਵੀਜ਼ਨ-4 ਨੇ ਨੀਰਜ ਕੁਮਾਰ ਨੂੰ ਕਾਬੂ ਕੀਤਾ। ਥਾਣਾ ਡੇਹਲੋਂ ਪੁਲਿਸ ਨੇ ਮਨਦੀਪ ਸਿੰਘ ਅਤੇ ਦਿਲਵੀਰ ਸਿੰਘ ਨੂੰ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ, ਜਦਕਿ ਥਾਣਾ ਦੁੱਗਰੀ ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਥਾਣਾ ਸਾਹਨੇਵਾਲ ਪੁਲਿਸ ਨੇ ਵਿਜੇ ਕੁਮਾਰ ਨੂੰ ਕਾਬੂ ਕੀਤਾ। ਥਾਣਾ ਡਾਬਾ ਪੁਲਿਸ ਨੇ ਤਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ।
ਨਸ਼ਾ ਤਸਕਰੀ ਦੇ ਮਾਮਲੇ ’ਚ ਥਾਣਾ ਡਵੀਜ਼ਨ-6 ਪੁਲਿਸ ਨੇ 2 ਗ੍ਰਾਮ ਹੈਰੋਇਨ ਸਮੇਤ ਸਤਨਾਮ ਸਿੰਘ ਨੂੰ ਕਾਬੂ ਕੀਤਾ, ਜਦਕਿ ਥਾਣਾ ਲਾਡੋਵਾਲ ਪੁਲਿਸ ਨੇ 20 ਗ੍ਰਾਮ ਹੇਰੋਇਨ ਨਾਲ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਡਿਵੀਜ਼ਨ-5 ਪੁਲਿਸ ਨੇ 4 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਥਾਣਾ ਪੀਏਯੂ ਪੁਲਿਸ ਨੇ ਬਬਲੂ, ਥਾਣਾ ਹੈਬੋਵਾਲ ਪੁਲਿਸ ਨੇ ਸਿਵਲ ਲਾਈਨ ਦੇ ਰਹਿਣ ਵਾਲੇ ਮਨੀ, ਥਾਣਾ ਡਿਵੀਜ਼ਨ-8 ਨੇ ਹਰਜੀਤ ਸਿੰਘ ਅਤੇ ਥਾਣਾ ਮਾਡਲ ਟਾਊਨ ਪੁਲਿਸ ਨੇ ਸੰਜੇ ਸੋਨੀ ਨੂੰ ਗ੍ਰਿਫਤਾਰ ਕੀਤਾ। ਥਾਣਾ ਮੇਹਰਬਾਨ ਪੁਲਿਸ ਨੇ 40 ਨਸ਼ੀਲੀ ਗੋਲ਼ੀਆਂ ਸਮੇਤ ਪਰਮਜੀਤ ਕੌਰ ਨੂੰ ਕਾਬੂ ਕੀਤਾ, ਜਦਕਿ ਥਾਣਾ ਟਿੱਬਾ ਪੁਲਿਸ ਨੇ 4 ਗ੍ਰਾਮ ਹੇਰੋਇਨ ਨਾਲ ਗੋਪਾਲ ਨਗਰ ਦੇ ਅਜੈ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।