52 ਨਵੇਂ ਕਵੀਆਂ ਦਾ ਕਵਿਤਾ ਕੁੰਭ ਭਲਕੇ
52 ਨਵੇਂ ਕਵੀਆਂ ਦਾ ਕਵਿਤਾ ਕੁੰਭ ਭਲਕੇ
Publish Date: Fri, 06 Mar 2026 06:16 PM (IST)
Updated Date: Fri, 06 Mar 2026 06:18 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਅਦਾਰਾ ਸ਼ਬਦਜੋਤ ਵੱਲੋਂ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਡਾ. ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ 52 ਨਵੇਂ ਕਵੀਆਂ ਦਾ ਕਵਿਤਾ ਕੁੰਭ 8 ਮਾਰਚ ਐਤਵਾਰ ਨੂੰ ਪੰਜਾਬੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਅਦਾਰਾ ਸ਼ਬਦ ਜੋਤ ਦੇ ਪ੍ਰਬੰਧਕਾਂ ਰਵਿੰਦਰ ਰਵੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ ਅਤੇ ਪਾਲੀ ਖ਼ਾਦਿਮ ਨੇ ਦੱਸਿਆ ਕਿ ਦਸਵੇਂ ਕਵਿਤਾ ਕੁੰਭ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 52 ਕਵੀ ਹਿੱਸਾ ਲੈ ਰਹੇ ਹਨ। ਇਸ ਸਮਾਗਮ ਵਿੱਚ ਲਖਵੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨੌਜਵਾਨ ਕਵੀ ਸੁਰਖ਼ਾਬ ਨੂੰ ਉਸ ਦੀ ਪੁਸਤਕ ਵੈਤਰਨੀ ਲਈ ਦਿੱਤਾ ਜਾਵੇਗਾ ਅਤੇ ਮੋਹਨਜੀਤ ਯਾਦਗਾਰੀ ਪੁਰਸਕਾਰ ਉੱਘੀ ਲੇਖਕ ਸਿਮਰਨ ਅਕਸ ਨੂੰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਆਰਟਿਸਟ ਇੰਦਰਜੀਤ ਜੀ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਲਾਈ ਜਾਵੇਗੀ।