ਪੈਸੇ ਲੈਣ ਮਗਰੋਂ ਵੀ ਨਹੀਂ ਕਰਵਾਈ ਪਲਾਟ ਦੀ ਰਜਿਸਟਰੀ
ਪਲਾਟ ਦਾ ਸੌਦਾ ਕੀਤਾ ਪੈਸਾ ਲੈਣ ਮਗਰੋਂ ਵੀ ਨਹੀਂ ਕਰਵਾਈ ਰਜਿਸਟਰੀ
Publish Date: Wed, 08 Apr 2026 10:31 PM (IST)
Updated Date: Thu, 09 Apr 2026 04:12 AM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਸਥਾਨਕ ਸੱਤ ਕਰਤਾਰ ਨਗਰ ਵਿੱਚ ਇੱਕ ਪਲਾਟ ਦਾ ਸੌਦਾ ਕਰਕੇ ਇਸ ਸੌਦੇ ਦੇ ਇਵਜ ’ਚ ਪੈਸਾ ਵਸੂਲਣ ਦੇ ਬਾਵਜੂਦ ਖਰੀਦਾਰ ਦੇ ਹੱਕ ’ਚ ਰਜਿਸਟਰੀ ਨਾ ਕਰਵਾਉਣ ਵਾਲੇ ਮੁਲਜ਼ਮ ਖਿਲਾਫ ਥਾਣਾ ਟਿੱਬਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਸੱਤ ਕਰਤਾਰ ਨਗਰ ਦੇ ਰਹਿਣ ਵਾਲੇ ਸੰਜੇ ਯਾਦਵ ਦੇ ਬਿਆਨ ਉੱਪਰ ਮੋਹਨ ਲਾਲ ਨਾਮ ਦੇ ਮੁਲਜ਼ਮ ਖਿਲਾਫ ਦਰਜ ਕੀਤਾ ਹੈ। ਸੰਜੇ ਯਾਦਵ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਕ ਉਸ ਨੇ ਮੁਲਜ਼ਮ ਨਾਲ ਕਰੀਬ 125 ਵਰਗ ਗਜ ਪਲਾਟ ਦਾ ਸੌਦਾ ਤੈਅ ਕੀਤਾ ਸੀ। ਸ਼ਿਕਾਇਤ ਕਰਤਾ ਮੁਤਾਬਕ ਪਲਾਟ ਦਾ ਸੌਦਾ 18 ਲੱਖ ਰੁਪਏ ਵਿੱਚ ਹੋਇਆ ਸੀ ਅਤੇ 8 ਲੱਖ ਰੁਪਏ ਵਸੂਲਣ ਦੇ ਬਾਵਜੂਦ ਮੁਲਜ਼ਮ ਨੇ ਤੈਅ ਕੀਤੀ ਮਿਆਦ ਦੇ ਅੰਦਰ ਬਾਕੀ ਪੈਸਾ ਲੈ ਕੇ ਰਜਿਸਟਰੀ ਨਹੀਂ ਕਰਵਾਈ। ਸ਼ਿਕਾਇਤਕਰਤਾ ਨੇ ਕਈ ਵਾਰ ਮੁਲਜ਼ਮ ਨਾਲ ਪੈਸੇ ਲੈ ਕੇ ਰਜਿਸਟਰੀ ਕਰਵਾਉਣ ਦੀ ਗੱਲ ਕੀਤੀ, ਪਰ ਕੋਈ ਹੱਲ ਨਾ ਨਿਕਲਿਆ ਤਾਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਪੈਸਾ ਵਸੂਲਣ ਦੇ ਬਾਵਜੂਦ ਖਰੀਦਾਰ ਦੇ ਹੱਕ ਵਿੱਚ ਰਜਿਸਟਰੀ ਨਾ ਕਰਵਾਉਣ ਵਾਲੇ ਮੁਲਜ਼ਮ ਮੋਹਨ ਲਾਲ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।