ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Publish Date: Sat, 21 Mar 2026 08:45 PM (IST)
Updated Date: Sun, 22 Mar 2026 04:16 AM (IST)

ਸੁਖਦੇਵ ਸਲੇਮਪਰੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੈਨਸ਼ਨਰਜ਼ ਨੂੰ ਆਪਣੇ ਬੈਂਕ ਖਾਤਿਆਂ ਲਈ ਕੇਵਾਈਸੀ 31 ਮਾਰਚ 2026 ਤੋਂ ਪਹਿਲਾਂ ਪਹਿਲਾਂ ਕਰਵਾਉਣ ਲਈ ਸਲਾਹ ਦਿੱਤੀ ਗਈ। ਸਤੀਸ਼ ਕੁਮਾਰ ਸਚਦੇਵਾ ਨੇ ਕਿਹਾ ਕਿ 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਪੈਨਸ਼ਨਰਜ਼ ਪ੍ਹੌਫਾਰਮਾ ਭਰ ਕੇ 31 ਮਾਰਚ ਤੱਕ ਆਪਣੇ ਵਿਭਾਗ ਨੂੰ ਦੇਣਗੇ, ਤਾਂ ਜੋ ਰਹਿੰਦਾ ਏਰੀਅਰ ਲੈ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਨਸ਼ਨਰ ਦੀ ਮੌਤ ਹੋ ਗਈ ਹੈ ਤਾਂ ਉਸ ਦਾ ਵਾਰਸ ਪ੍ਹੋਫਾਰਮਾ ਭਰ ਕੇ ਦੇਵੇ । ਇਸ ਮੌਕੇ ਮਦਨ ਲਾਲ ਸ਼ਰਮਾ ਜੋ ਮਾਰਚ ਮਹੀਨੇ ਵਿੱਚ 85 ਸਾਲ ਦੇ ਹੋ ਗਏ ਨੂੰ ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ, ਮਹੀਨਾ ਮਾਰਚ ’ਚ 3 ਪੈਨਸ਼ਨਰਜ਼ ਦਾ ਜਨਮ ਦਿਨ ਹੈ, ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਡੀਏ 42 ਫ਼ੀਸਦੀ ਤੋਂ 58 ਫ਼ੀਸਦੀ ਕੀਤਾ ਜਾਵੇ ਅਤੇ 2.59 ਦੇ ਗੁਣਾਂਕ ਨਾਲ ਪੈਨਸ਼ਨ ਫਿਕਸ ਕੀਤੀ ਜਾਵੇ, ਪੇ ਕਮਿਸ਼ਨ ਦਾ ਏਰੀਅਰ ਯਕਮੁਸ਼ਤ ਅਦਾ ਕੀਤਾ ਜਾਵੇ ਆਦਿ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਕੁਲਭੂਸ਼ਣ, ਬਲਜੀਤ ਸ਼ਰਮਾ, ਸੁਦਾਗਰ ਸਿੰਘ, ਗਿਆਨ ਸਿੰਘ, ਚਰਨਜੀਵ ਪ੍ਰਕਾਸ਼, ਕਵਿੰਦਰ ਕੁਮਾਰ, ਸੰਤੋਸ਼ ਭਾਟੀਆ, ਅਨੋਖ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ, ਗੁਰਮੇਲ ਸਿੰਘ, ਛਿੰਦਰਪਾਲ ਸਿੰਘ, ਦਰਸ਼ਨਾ ਸ਼ਰਮਾ, ਮੀਨਾ ਕੁਮਾਰੀ, ਆਰਪੀ ਭਾਟੀਆ, ਬਲਬੀਰ ਗਿੱਲ, ਪ੍ਰਵੀਨ, ਰਾਜ ਮੋਹਨੀ, ਤਰਸੇਮ ਕੌਰ, ਸ਼ਸ਼ੀ ਕਾਂਤ ਆਦਿ ਹਾਜ਼ਰ ਆਗੂ ਅਤੇ ਮੈਂਬਰ ਮੌਜੂਦ ਸਨ ।