ਪੀਡੀਐੱਫਏ ਐਕਸਪੋ ਦੇ ਜੇਤੂਆਂ ’ਤੇ ਵਰ੍ਹਿਆ ਇਨਾਮਾਂ ਦਾ ‘ਮੀਂਹ’
ਪੀਡੀਐੱਫਏ ਐਕਸਪੋ ਦੇ ਜੇਤੂਆਂ ’ਤੇ ਵਰਿਆ ਇਨਾਮਾਂ ਦਾ ‘ਮੀਂਹ’
Publish Date: Mon, 09 Feb 2026 06:44 PM (IST)
Updated Date: Tue, 10 Feb 2026 04:06 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਪਸ਼ੂ ਮੰਡੀ ਵਿਖੇ ਚੱਲ ਰਿਹਾ ਤਿੰਨ ਰੋਜਾ 19ਵਾਂ ਕੌਮਾਂਤਰੀ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ ਅੱਜ ਦੇਸ਼ ਦੁਨੀਆ ਦੀ ਡੇਅਰੀ ਅਤੇ ਖੇਤੀ ਕਿੱਤੇ ਵਿਚ ਅਤੀ ਆਧੁਨਿਕ ਤਕਨੀਕ ਦੀ ਸਾਂਝ ਬਿਖੇਰਦਾ ਸਮਾਪਤ ਹੋਇਆ। ਅੱਜ ਇਸ ਐਕਸਪੋ ਵਿਚ ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆਂ ਦੇ ਜੇਤੂਆਂ ’ਤੇ ਲੱਖਾਂ ਰੁਪਏ ਦੇ ਇਨਾਮਾਂ ਦਾ ਮੀਂਹ ਵਰ੍ਹਿਆ। ਦੁੱਧ ਚੁਆਈ ’ਚ ਚੈਂਪੀਅਨ ਗਊ ਦੇ ਮਾਲਕ ਨੂੰ ਟਰੈਕਟਰ ਅਤੇ ਹੋਰਾਂ ਨੂੰ ਬੁਲੇਟ ਮੋਟਰਸਾਈਕਲ ਸਮੇਤ ਸੈਂਕੜੇ ਇਨਾਮ ਮਿਲੇ। ਅੱਜ ਹੋਏ ਮੁਕਾਬਲਿਆਂ ’ਚ ਐੱਚਐੱਫ ਚਾਰ ਦੰਦ ਮੁਕਾਬਲਿਆਂ ’ਚ ਗਿੱਦੜਵਿੰਡੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਦੀ ਗਊ ਨੇ 55.305 ਕਿਲੋਗਰਾਮ ਦੁੱਧ ਦਿੰਦਿਆਂ ਪਹਿਲਾਂ, ਬਠਿੰਡਾ ਦੇ ਮੇਜਰ ਸਿੰਘ ਦੀ ਗਊ ਨੇ 43.965 ਗ੍ਰਾਮ ਦੁੱਧ ਦਿੰਦਿਆਂ ਦੂਜਾ ਸਥਾਨ ਹਾਸਲ ਕੀਤਾ। ਐੱਚਐੱਫ ਗਊਆਂ ਦੇ ਦੋ ਦੁੱਧ ਮੁਕਾਬਲਿਆਂ ਵਿਚ ਸਿੱਧੂ ਡੇਅਰੀ ਫਾਰਮ ਕੁਲਾਰ ਦੀ ਗਾਂ ਨੇ 56.025 ਕਿਲੋਗ੍ਰਾਮ ਦੁੱਧ ਦਿੰਦਿਆਂ ਪਹਿਲਾਂ, ਡਾਲੀਆ ਖੁਰਦ ਪਟਿਆਲਾ ਦੇ ਅਗਰਦੀਪ ਸਿੰਘ ਦੀ ਗਾਂ ਨੇ 55.890 ਕਿਲੋ ਦੁੱਧ ਦਿੰਦਿਆਂ ਦੂਜਾ ਅਤੇ ਸੰਧੂ ਡੇਅਰੀ ਫਾਰਮ ਦੀ ਗਾਂ ਨੇ 54.577 ਕਿਲੋਗ੍ਰਾਮ ਦੁੱਧ ਦਿੰਦਿਆਂ ਤੀਜਾ ਸਥਾਨ ਹਾਸਲ ਕੀਤਾ। ਜਰਸੀ ਬਰੀਡ ਗਊ ਦੇ ਦੁੱਧ ਚੁਆਈ ਮੁਕਾਬਲੇ ਵਿਚ ਸੰਧੂ ਡੇਅਰੀ ਫਾਰਮ ਦੀ ਗਊ ਨੇ ਪਹਿਲਾਂ, ਬਲਦੇਵ ਸਿੰਘ ਗਾਲਿਬ ਕਲਾਂ ਹਰਿਆਣਾ ਦੀ ਗਊ ਨੇ ਦੂਜਾ, ਅਮਰਜੀਤ ਸਿੰਘ ਚੀਮਨਾ ਦੀ ਗਊ ਨੇ ਤੀਜਾ ਸਥਾਨ ਹਾਸਲ ਕੀਤਾ। ਜਰਸੀ 4 ਦੰਦ ਮੁਕਾਬਲੇ ਵਿਚ ਅਮਰਜੀਤ ਸਿੰਘ ਚੀਮਨਾ ਦੀ ਗਊ ਪਹਿਲੇ ਅਤੇ ਮੋਗਾ ਦੇ ਪਿੰਡ ਮਾਣੂੰਕੇ ਗਿੱਲ ਦੇ ਗੁਰਚਰਨ ਸਿੰਘ ਦੀ ਗਊ ਦੂਜੇ ਸਥਾਨ ਤੇ ਰਹੀ। ਮੱਝਾਂ ਵਿਚ ਮੁਰਹਾ ਨਸਲ ਦੇ ਦੁੱਧ ਚੁਆਈ ਦੇ ਮੁਕਾਬਲੇ ਵਿਚ ਪਟਿਆਲਾ ਦੇ ਪਿੰਡ ਚਤੇਰਾ ਦੇ ਪੰਜਾਬ ਸਿੰਘ ਦੀ ਮੱਝ ਨੇ ਪਹਿਲਾ, ਅੰਬਾਲਾ ਦੇ ਪਿੰਡ ਸਾਹਾ ਦੇ ਰਵਿੰਦਰ ਸਿੰਘ ਬਿੱਲੂ ਦੀ ਮੱਝ ਨੇ ਦੂਜਾ ਅਤੇ ਪੰਜਾਬ ਸਿੰਘ ਦੀ ਮੱਝ ਨੇ ਹੀ ਤੀਜਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਮੁਕਾਬਲੇ ਵਿਚ ਤਰਨਤਾਰਨ ਦੇ ਪਿੰਡ ਜਮਾਲਪੁਰ ਦੇ ਗੁਰਲਾਲ ਸਿੰਘ ਦੀਆਂ ਮੱਝਾਂ ਨੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਰਸਲ ਸਿੰਘ ਦੀ ਮੱਝ ਨੇ ਤੀਜਾ ਸਥਾਨ ਹਾਸਲ ਕੀਤਾ। ਐੱਚਐੱਫ ਚਾਰ ਦੰਦ ਗਊਆਂ ਦੇ ਬਰੀਡ ਮੁਕਾਬਲਿਆਂ ’ਚ ਸਿੱਧੂ ਡੇਅਰੀ ਫਾਰਮ ਗੌਂਦਵਾਲ ਨੇ ਪਹਿਲਾ, ਖਾਨ ਡੇਅਰੀ ਫਾਰਮ ਬੇਬੋਪੁਰ ਨੇ ਦੂਜਾ ਅਤੇ ਐੱਸਬੀਐੱਸ ਨਗਰ ਰੁੜਕੀ ਖੁਰਦ ਦੇ ਗੁਰੀ ਜਰਸੀ ਡੇਅਰੀ ਫਾਰਮ ਨੇ ਤੀਜਾ ਸਥਾਨ ਹਾਸਲ ਕੀਤਾ। ਐੱਚਐੱਫ ਹੀਫਰ ਦੋ ਦੰਦ ਮੁਕਾਬਲਿਆਂ ਵਿਚ ਗਿੱਲ ਡੇਅਰੀ ਫਾਰਮ ਨੇ ਪਹਿਲਾ, ਅਮਰਜੀਤ ਸਿੰਘ ਡੇਅਰੀ ਫਾਰਮ ਨੇ ਦੂਜਾ ਅਤੇ ਕੁਲਦੀਪ ਡੇਅਰੀ ਫਾਰਮ ਨੇ ਤੀਜਾ ਸਥਾਨ ਹਾਸਲ ਕੀਤਾ। ਐਚਐਫ ਖੀਰੀਆਂ ਹੈਫਰ ਮੁਕਾਬਲੇ ਵਿਚ ਨਾਗਖੁਰਦ ਦੇ ਦਿਲਪ੍ਰੀਤ ਸਿੰਘ ਨੇ ਪਹਿਲਾ, ਐੱਸਬੀਐੱਸ ਨਗਰ ਦੇ ਨਰਿੰਦਰ ਚੌਧਰੀ ਨੇ ਦੂਜਾ ਅਤੇ ਬਠਿੰਡਾ ਮੌਲਕ ਦੇ ਨਿਰਭੈ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਗਊ ਦੇ ਬਰੀਡ ਮੁਕਾਬਲੇ ਵਿਚ ਫਿਰੋਜ਼ਪੁਰ ਦੇ ਪਿੰਡ ਲਹਿਰਾ ਬੇਟ ਦੇ ਪ੍ਰਵੀਨ ਸਿੰਘ ਦੀ ਗਾਂ ਪਹਿਲੇ, ਡੱਬਵਾਲੀ ਦੇ ਸਾਹਿਬ ਡੇਅਰੀ ਫਾਰਮ ਨੇ ਦੂਜਾ ਅਤੇ ਗਨੀਆਂ ਬਾਘੜਵਾਲਾ ਦੇ ਸੁਖਵਿੰਦਰ ਸਿੰਘ ਦੀ ਗਊ ਨੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਹੀਫਰ ਚਾਰ ਦੰਦ ਰੁੜਕੀ ਖੁਰਦ ਦੇ ਗੁਰੀ ਡੇਅਰੀ ਫਾਰਮ ਨੇ ਪਹਿਲਾ, ਗਨੀਆਂ ਬਾਘਰਵਾਲਾ ਦੇ ਸੁਖਵਿੰਦਰ ਸਿੰਘ ਦੀ ਗਾਂ ਨੇ ਦੂਜਾ ਅਤੇ ਕੁੜਕੀ ਕਲਾਂ ਦੇ ਜੰਗਲ ਡੇਅਰੀ ਫਾਰਮ ਨੇ ਤੀਜਾ, ਜਰਸੀ ਗਾਂ ਹੀਫਰ ਦੋ ਦੰਦ ਵਿਚ ਜਗਰਾਓਂ ਦੇ ਜਗਤ ਸਿੰਘ ਦੀ ਗਾਂ ਨੇ ਪਹਿਲਾ, ਡੰਗਰਾਲੀ ਦੇ ਪਰਮਿੰਦਰ ਸਿੰਘ ਨੇ ਦੂਜਾ ਅਤੇ ਫੂਲ ਦੇ ਔਲਖ ਡੇਅਰੀ ਫਾਰਮ ਦੀ ਗਾਂ ਨੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਹੀਫਰ ਖੀਰੀਆਂ ’ਚ ਕਰੀਮਪੁਰ ਦੇ ਕਾਰਤਿਕ ਡੇਅਰੀ ਫਾਰਮ ਨੇ ਪਹਿਲਾ, ਉਂਦੇਵਾਲ ਦੇ ਨਰਿੰਦਰ ਚੌਧਰੀ ਦੀ ਗਾਂ ਨੇ ਦੂਜਾ ਅਤੇ ਸੋਹਲ ਦੇ ਮਨਜਿੰਦਰ ਸਿੰਘ ਦੀ ਗਾਂ ਨੇ ਤੀਜਾ ਸਥਾਨ। ਮੁਰਹਾ ਹੀਫਰ ਦੋ ਦੰਦ ਵਿਚ ਬੰਗੀ ਰੁਲਦੂ ਦੇ ਸੋਹਜਜੀਤ ਸਿੱਧੂ ਨੇ ਪਹਿਲਾ, ਕੀਰੋੜੀ ਦੇ ਪ੍ਰਦੀਪ ਨੇ ਦੂਜਾ ਅਤੇ ਮਖੰਡ ਦੇ ਲੱਕੀ ਨੇ ਤੀਜਾ, ਮੁਰਹਾ ਨਸਲ ਦੇ ਮੁਕਾਬਲਿਆਂ ਵਿਚ ਫਤਿਹਗੜ੍ਹ ਸਾਹਿਬ ਦੇ ਅਸਲਮ ਖਾਨ ਦੀਆਂ ਮੱਝਾਂ ਨੇ ਪਹਿਲਾ ਅਤੇ ਦੂਜਾ ਸਥਨ ਹਾਸਲ ਕੀਤਾ, ਜਦਕਿ ਸੰਗਰੂਰ ਦੇ ਪਿੰਡ ਸ਼ੇਰੋ ਦੇ ਦੁਲਤ ਡੇਅਰੀ ਫਾਰਮ ਨੇ ਤੀਜਾ ਸਥਾਨ ਹਾਸਲ ਕੀਤਾ। ਮੁਰਹਾ ਖੀਰੀਆਂ ਹੀਫਰ ਬਰੀਡ ਮੁਕਾਬਲੇ ’ਚ ਬਠਿੰਡਾ ਦੇ ਸੋਹਜਜੀਤ ਸਿੰਘ ਸਿੱਧੂ ਦੇ ਪਸ਼ੂਆਂ ਨੇ ਪਹਿਲਾ ਤੇ ਦੂਜਾ ਸਥਾਨ ਆਪਣੇ ਨਾਂ ਕੀਤਾ, ਜਦਕਿ ਚਰੀ ਦੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਮੱਝਾਂ ਦੇ ਬਰੀਡ ਮੁਕਾਬਲੇ ਵਿਚ ਸਰਸਵਤੀ ਡੇਅਰੀ ਫਾਰਮ ਪਹਿਲੇ, ਪਰਮਿੰਦਰ ਸਿੰਘ ਦੂਜਾ ਅਤੇ ਦਰਸ਼ਨ ਸਿੰਘ ਤੀਜੇ ਸਥਾਨ ਤੇ ਰਹੇ। ਨੀਲੀ ਰਾਵੀ ਹੀਫਰ ਦੋ ਦੰਦ ਬਰੀਡ ਮੁਕਾਬਲੇ ਵਿਚ ਨਬਾਣਾ ਦੇ ਦਿਲਬਾਗ, ਚੀਮਾ ਦੇ ਗੁਰਸਿਮਰਨ ਅਤੇ ਸ਼ਾਹਪੁਰ ਦੇ ਹਰਜੋਤ ਸਿੰਘ ਦੇ ਪਸ਼ੂਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਖੀਰੀਆਂ ਵਿਚ ਧੰਨਾ ਸ਼ਹੀਦ ਦੇ ਗੁਰਸੇਵਕ ਸਿੰਘ, ਬਰਰਾ ਦੇ ਸੰਦੀਪ ਸਿੰਘ ਅਤੇ ਨੀਲੋਵਾਲ ਦੇ ਹਰਮਨ ਸਿੰਘ ਦੇ ਪਸ਼ੂਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਂਨ ਹਾਸਲ ਕੀਤਾ। ਐੱਚਐੱਫ ਗਊ ਦੇ ਬਰੀਡ ਮੁਕਾਬਲਾ ਮਾਨਸਾ ਦੇ ਫੱਟਾ ਮਲੋਕਾ ਦੇ ਅਗਮ ਢਿਲੋਂ ਡੇਅਰੀ ਫਾਰਮ ਦੀ ਗਊ ਪਹਿਲੇ ਸਥਾਨ ’ਤੇ ਰਹੀ, ਜਦਕਿ ਐੱਸਬੀਐੱਸ ਨਗਰ ਦੇ ਪ੍ਰਿਤਪਾਲ ਅਤੇ ਮਾਨਸਾ ਦੇ ਪਿੰਡ ਰੜ ਦੇ ਸੁਖਵੰਤ ਸਿੰਘ ਦੀਆਂ ਗਾਵਾਂ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਇਸ ਮੌਕੇ ਮੁੱਖ ਮਹਿਮਾਨਾਂ ਸਮੇਤ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਅਤੇ ਅਹੁਦੇਦਾਰਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ।