ਪੀਸੀਆਰ ਟੀਮ ਨੇ ਮੇਲੇ ’ਚ ਡਿੱਗਾ ਮੋਬਾਈਲ ਲੱਭਿਆ
ਪੀਸੀਆਰ ਟੀਮ ਨੇ ਮੇਲੇ ’ਚ ਡਿੱਗਾ ਲੱਭਿਆ
Publish Date: Sat, 28 Feb 2026 06:50 PM (IST)
Updated Date: Sun, 01 Mar 2026 04:11 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ : ਜਗਰਾਓਂ ਦੇ ਪ੍ਰਸਿੱਧ ਰੋਸ਼ਨੀ ਮੇਲੇ ’ਚ ਨਤਮਸਤਕ ਹੋਣ ਆਏ ਮਹਿਲਾ ਸ਼ਰਧਾਲੂ ਦਾ ਮੋਬਾਈਲ ਡਿੱਗ ਗਿਆ। ਜਿਸ ਦੀ ਸੂਚਨਾ ਮਿਲਦੇ ਹੀ ਪੀਸੀਆਰ ਟੀਮ ਦੇ ਏਐੱਸਆਈ ਮਨਜਿੰਦਰਜੀਤ ਸਿੰਘ ਅਤੇ ਹੌਲਦਾਰ ਹਰਜਿੰਦਰਪਾਲ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਪੁਰਾਣੀ ਦਾਣਾ ਮੰਡੀ ਤੋਂ ਉਕਤ ਮੋਬਾਈਲ ਬਰਾਮਦ ਕਰ ਲਿਆ ਤੇ ਇਹ ਮੋਬਾਈਲ ਮੱਥਾ ਟੇਕਣ ਆਈ ਸ਼ਰਧਾਲੂ ਵੀਨਾ ਕੁਮਾਰੀ ਨੂੰ ਸੌਂਪਿਆ ਗਿਆ। ਜਿਸ ’ਤੇ ਮਹਿਲਾ ਸ਼ਰਧਾਲੂ ਤੇ ਪਰਿਵਾਰ ਨੇ ਕੁਝ ਮਿੰਟਾਂ ਵਿਚ ਹੀ ਮੋਬਾਈਲ ਲੱਭਣ ’ਤੇ ਪੀਸੀਆਰ ਟੀਮ ਦਾ ਧੰਨਵਾਦ ਕੀਤਾ।