ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ
ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ
Publish Date: Fri, 27 Feb 2026 07:40 PM (IST)
Updated Date: Sat, 28 Feb 2026 04:07 AM (IST)

ਅੱਜ ਹੋਵੇਗਾ ਅੰਬ ਅਤੇ ਟੇਬਲ ਗਰੁੱਪ ਦੀ ਕਿਸਮਤ ਦਾ ਫੈਸਲਾ ਜਿਮਨੇਜ਼ੀਆਮ ਹਾਲ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਦੋ ਸਾਲ ਬਾਅਦ ਸ਼ੁੱਕਰਵਾਰ ਨੂੰ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਸਬੰਧੀ ਵੋਟਿੰਗ ਹੋਈ, ਜਿਸ ਵਿੱਚ 887 ਦੇ ਕਰੀਬ ਮੁਲਾਜ਼ਮਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ, ਜਦਕਿ ਛੁੱਟੀ ’ਤੇ ਰਹਿਣ ਵਾਲੇ ਮੁਲਾਜਮਾਂ ਨੇ ਪੋਸਟਲ ਵੋਟ ਪਾਈ। ਚੋਣ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਜਿਮਨੇਜ਼ੀਆਮ ਹਾਲ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਵੋਟਿੰਗ ਕਰਵਾਈ ਗਈ। ਜਗਜੀਤ ਸਿੰਘ ਨੇ ਦੱਸਿਆ ਕਿ ਕੁੱਲ 922 ਵੋਟਾਂ ਹਨ, 864 ਵੋਟਾਂ ਬੈਲਟ ਪੇਪਰ ਰਾਹੀਂ ਅਤੇ 23 ਵੋਟਾਂ ਪੋਸਟਲ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਅੱਜ (28 ਫਰਵਰੀ ਦਿਨ ਸ਼ਨਿੱਚਰਵਾਰ) ਜਿਮਨੇਜ਼ੀਆਮ ਹਾਲ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਇਸੇ ਦਿਨ ਨਤੀਜਾ ਐਲਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਪੀਏਯੂ. ਇੰਪਲਾਈਜ਼ ਫੋਰਮ ਦੀ ਟੀਮ (ਅੰਬ ਗਰੁੱਪ) ਨੇ ਆਪਣੇ ਸਾਥੀ ਗਰੁੱਪਾਂ ਪੀਏਯੂ. ਇੰਪਲਾਈਜ਼ ਫੈਡਰੇਸ਼ਨ, ਪੀਏਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ, ਪੀਏਯੂ. ਇੰਪਲਾਈਜ਼ ਪ੍ਰੋਗਰੈਸਿਵ ਫਰੰਟ, ਪੀਏਯੂ. ਇੰਪਲਾਈਜ਼ ਡੈਮੋਕਰੇਟਿਕ ਫਰੰਟ, ਪੀਏਯੂ. ਇਪਲਾਈਜ਼ ਸੇਵਾ ਦਲ, ਪੀਏਯੂ. ਇੰਪਲਾਈਜ਼ ਫੈਡਰੇਸ਼ਨ ‘ਜੋਗਿੰਦਰ ਰਾਮ’ ਨਾਲ ਮਿਲ ਕੇ ਚੋਣ ਲੜੀ ਜਿਸ ਦੇ ਹੱਥ ਪਿਛਲੇ 10 ਸਾਲ ਤੋਂ ਯੂਨੀਅਨ ਦੀ ਕਮਾਨ ਹੈ ਜਦ ਕਿ ਇੰਟਲੈਕਚੁਅਲ ਅਲਾਈਡ (ਟੇਬਲ ਗਰੁੱਪ) ਨੇ ਪਹਿਲੀ ਵਾਰ ਚੋਣ ਵਿੱਚ ਭਾਗ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ 15 ਵਿੱਚੋਂ ਅੰਬ ਗਰੁੱਪ ਦੇ 7 ਉਮੀਦਵਾਰ ਨਿਰਵਿਰੋਧ ਪਹਿਲਾਂ ਹੀ ਜਿੱਤ ਚੁੱਕੇ ਹਨ ਕਿਉਂ ਕਿ ਟੇਬਲ ਗਰੁੱਪ ਨੇ ਕੋਈ ਉਮੀਦਵਾਰ ਖੜ੍ਹਾ ਹੀ ਨਹੀਂ ਸੀ ਕੀਤਾ।