ਪੀਏਯੂ ਇੰਪਲਾਈਜ਼ ਫੋਰਮ ਦੀ ਟੀਮ ਨੇ ਕੀਤਾ ਚੋਣ ਪ੍ਰਚਾਰ
ਚੋਣਾਂ ਸਬੰਧੀ ਪੀਏਯੂ ਇੰਪਲਾਈਜ਼ ਫੋਰਮ ਦੀ ਟੀਮ ਨੇ ਤੇਜ਼ ਕੀਤਾ ਚੋਣ ਪ੍ਰਚਾਰ
Publish Date: Fri, 20 Feb 2026 09:12 PM (IST)
Updated Date: Fri, 20 Feb 2026 09:15 PM (IST)

-7 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ, ਬਾਕੀ ਉਮੀਦਵਾਰਾਂ ਦੇ ਜਿੱਤਣ ਦਾ ਭਰੋਸਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਇੰਪਲਾਈਜ਼ ਫੋਰਮ ਦੀ ਟੀਮ ਨੇ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਟੀਮ ਨੇ ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਫੀਲਡ ਏਰੀਏ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਫੀਲਡ ਸਟਾਫ ਦੀਆਂ ਕਈ ਵੱਡੀਆ ਮੰਗਾਂ ਪੂਰੀਆਂ ਹੋਈਆਂ ਹਨ ਅਤੇ ਫੀਲਡ ਸਟਾਫ ਦੀਆਂ ਹੋਈਆਂ ਤਰੱਕੀਆਂ ਕਾਰਨ ਇਸ ਟੀਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਦੂਸਰਾ ਗਰੁੱਪ ਪੂਰੇ ਉਮੀਦਵਾਰ ਵੀ ਮੈਦਾਨ ਵਿੱਚ ਨਹੀ ਉਤਾਰ ਸਕਿਆ ਜਿਸ ਕਾਰਨ ਉਨ੍ਹਾਂ ਦੇ 7 ਉਮੀਦਵਾਰ ਬਿਨਾਂ ਮੁਕਾਬਲਾ ਹੀ ਜੇਤੂ ਹੋ ਗਏ ਹਨ। ਉਨ੍ਹਾਂ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਮੁਲਾਜ਼ਮ ਸਾਡੇ ਬਾਕੀ 8 ਉਮੀਦਵਾਰਾਂ ਨੂੰ ਵੀ ਭਾਰੀ ਬਹੁਮੱਤ ਨਾਲ ਜਿਤਾਣਗੇ। ਉਨ੍ਹਾਂ ਵੱਲੋ ਦੱਸਿਆ ਗਿਆ ਕਿ 23 ਫਰਵਰੀ ਨੂੰ ਇੱਕ ਵੱਡੀ ਮੀਟਿੰਗ ਫੀਲਡ ਵਿੱਚ ਕੀਤੀ ਜਾਵੇਗੀ। ਇਸ ਉਪਰੰਤ 24 ਫਰਵਰੀ ਨੂੰ ਵਿਸ਼ਾਲ ਰੈਲੀ ਇੰਜੀਨੀਅਰਿੰਗ ਕਾਲਜ ਵਿਖੇ ਅਤੇ 25 ਫਰਵਰੀ ਨੂੰ ਥਾਪਰ ਹਾਲ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਚੋਣ ਪ੍ਰਚਾਰ ਸਮੇ ਹਰਜੀਤ ਸਿੰਘ ਖੰਟ (ਚੇਅਰਮੈਨ ਪੀਏਯੂ. ਇੰਪਲਾਈਜ਼ ਫੈੱਡਰੇਸ਼ਨ) ਅਵਤਾਰ ਚੰਦ (ਚੇਅਰਮੈਨ ਪੀਏਯੂ. ਪ੍ਰੋਗਰੈਸਿਵ ਇੰਪਲਾਈਜ਼ ਫਰੰਟ) ਲਾਲ ਬਹਾਦੁਰ ਯਾਦਵ, ਕੇਸ਼ਵ ਸੈਣੀ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਦਾਸ, ਜਸਵੀਰ ਸਿੰਘ, ਸੰਦੀਪ ਪਾਠਕ, ਸੁਰਿੰਦਰ ਕੁਮਾਰ ਰਕੇਸ਼ ਕੌਂਡਲ, ਹਰਪ੍ਰੀਤ ਸਿੰਘ, ਕਰਮਵੀਰ ਸਿੰਘ, ਧਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਹੁਸਨ ਕੁਮਾਰ, ਬਲਜੀਤ ਸਿੰਘ, ਕੁਲਦੀਪ ਸਿੰਘ, ਨਰਿੰਦਰ ਕਾਲੜਾ, ਰਾਵਲ ਵਾਲੀਆ ਜਤਿੰਦਰ ਕੁਮਾਰ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।