ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੀ 49ਵੀਂ ਸਾਲਾਨਾ ਬਰਸੀ ਮੌਕੇ ਦੇਸ਼ ਭਗਤ ਮੇਲਾ ਕਰਵਾਇਆ
ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੀ 49ਵੀਂ ਸਾਲਾਨਾ ਬਰਸੀ ਮੌਕੇ ਦੇਸ਼ ਭਗਤ ਮੇਲਾ ਕਰਵਾਇਆ
Publish Date: Tue, 10 Feb 2026 08:20 PM (IST)
Updated Date: Wed, 11 Feb 2026 04:15 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੀ 49ਵੀਂ ਸਾਲਾਨਾ ਬਰਸੀ ਮੌਕੇ ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਦੀ ਪਹਿਲਕਦਮੀ ਤੇ ਉੱਦਮ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੀ ਸਾਂਝੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗਦਰੀ ਬਾਬਾ ਗੁਰਮੁੱਖ ਸਿੰਘ ਸਰਕਾਰੀ ਮਿਡਲ ਸਕੂਲ ਦੇ ਖੇਡ ਮੈਦਾਨ ਵਿਖੇ ਵਿਸ਼ਾਲ ਦੇਸ਼ ਭਗਤ ਮੇਲਾ ਲਗਾਇਆ ਗਿਆ। ਮੇਲੇ ਦੀ ਸ਼ੁਰੂਵਾਤ ਗਦਰ ਪਾਰਟੀ ਦਾ ਝੰਡਾ ਝੁਲਾਉਣ, ਗਦਰੀ ਬਾਬਾ ਗੁਰਮੁਖ ਸਿੰਘ ਦੇ ਸੁੰਦਰ ਬੁੱਤ ਨੂੰ ਹਾਰ ਪਹਿਨਾਉਣ ਅਤੇ ਆਕਾਸ਼ ਗੁੰਜਾਊ ਨਾਅਰੇ ਬੁਲੰਦ ਕਰਨ ਨਾਲ ਕੀਤੀ ਗਈ। ਇਸ ਤੋਂ ਉਪਰੰਤ ਸਮੂਹ ਹਾਜ਼ਰੀਨਾਂ ਨੇ ਖੜ੍ਹੇ ਹੋ ਕੇ 2 ਮਿੰਟ ਮੌਨ ਧਾਰ ਕੇ ਬਾਬਾ ਜੀ ਸਮੇਤ ਸਮੂਹ ਗਦਰੀ ਸ਼ਹੀਦਾਂ ਨੂੰ ਨਿੱਘੀ ਤੇ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਮੇਲੇ ਦੇ ਪ੍ਰਧਾਨਗੀ ਮੰਡਲ ਵਜੋਂ ਚਿਰੰਜੀ ਲਾਲ ਕੰਗਣੀਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਡਾ: ਸ਼ਲੇਸ਼, ਮਹਿੰਦਰ ਸਿੰਘ ਮੋਹੀ, ਸਤੀਸ਼ ਸਚਦੇਵਾ, ਬਲਦੇਵ ਸਿੰਘ ਦੇਵ ਸਰਾਭਾ, ਜਸਵੀਰ ਕੌਰ ਜੋਧਾ, ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਰਣਜੀਤ ਸਿੰਘ ਜੀਤੂ ਨੂੰ ਸ਼ਾਮਲ ਕੀਤਾ ਗਿਆ। ਯਾਦਗਾਰ ਕਮੇਟੀ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਸ਼ਹੀਦ ਬਾਰੇ ਜਾਣਕਾਰੀ ਦਿੱਤੀ।ਸੱਭਿਆਚਾਰ ਦੇ ਸੈਸ਼ਨ ਦੌਰਾਨ ਸਕੂਲੀ ਬੱਚਿਆਂ, ਕਵੀਸ਼ਰ ਰਾਮ ਸਿੰਘ ਹਠੂਰ, ਨਿਰਮਲ ਸਿੰਘ ਬੱਦੋਵਾਲ ਨੇ ਇਨਕਲਾਬੀ, ਦੇਸ਼ ਪ੍ਰੇਮੀ ਅਤੇ ਸਮਾਜੀ ਸਿੱਖਿਆ ਸੁਰ ਵਾਲੇ ਉੱਤਮ ਗੀਤ, ਕਵਿਤਾਵਾਂ ਤੇ ਕਵੀਸ਼ਰੀਆਂ ਦਾ ਰੰਗ ਬੰਨਿਆ। ਇਸ ਮੌਕੇ ਕੁਲਦੀਪ ਸਿੰਘ ਐਡਵੋਕੇਟ, ਕਾਮਰੇਡ ਤਰਸੇਮ ਜੋਧਾਂ, ਐਡਵੋਕੇਟ ਹਰਪ੍ਰੀਤ ਜੀਰਖ,ਉਜਾਗਰ ਸਿੰਘ ਬੱਦੋਵਾਲ ਨੇ ਵੀ ਵਿਚਾਰ ਰੱਖੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਕਿਲਾ ਰਾਏਪੁਰ, ਜੋਗਿੰਦਰ ਸਿੰਘ ਸ਼ਹਿਜ਼ਾਦ, ਚਰਨਜੀਤ ਸਿੰਘ ਹਿਮਾਯੂਪੁਰਾ, ਪ੍ਰਕਾਸ਼ ਸਿੰਘ ਹਿਸੋਵਾਲ, ਮਲਕੀਤ ਸਿੰਘ ਬੱਦੋਵਾਲ, ਜਗਜੀਤ ਸਿੰਘ , ਰਣਜੀਤ ਸਿੰਘ ਜੀਤੂ , ਰੂਪ ਸਿੰਘ, ਮਨਪ੍ਰੀਤ ਸਿੰਘ, ਜੋਰਾ ਸਿੰਘ ਮੀਤ , ਗੁਰਦੇਵ ਸਿੰਘ ਮੁੱਲਾਂਪੁਰ, ਅਮਰ ਸਿੰਘ, ਹਰਦੇਵ ਸਿੰਘ ਮੁੱਲਾਂਪੁਰ, ਜਥੇਦਾਰ ਰਾਜਵਿੰਦਰ ਸਿੰਘ ਹਿਸੋਵਾਲ, ਤਰਲੋਚਨ ਝਾਂਡੇ, ਜਸਵੀਰ ਸਿੰਘ ਬੱਦੋਵਾਲ, ਰਾਮ ਸਿੰਘ ਹਠੂਰ ਕਵੀਸ਼ਰ, ਜਗਰਾਜ ਸਿੰਘ ਅੱਚਰਵਾਲ, ਚਰਨਕੰਵਲਜੀਤ ਸਿੰਘ ਪ੍ਰਧਾਨ, ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ ਤਲਵੰਡੀ, ਅਮਰੀਕ ਸਿੰਘ ਤਲਵੰਡੀ, ਜਗਰਾਜ ਸਿੰਘ ਰਾਜਾ, ਰਜਿੰਦਰ ਸਿੰਘ ਲਲਤੋਂ, ਜਸਪਾਲ ਸਿੰਘ ਜਸ, ਜਗਵਿੰਦਰ ਸਿੰਘ ਬਿੱਟੂ, ਨੰਬਰਦਾਰ ਮੇਜਰ ਸਿੰਘ ਆਦਿ ਹਾਜ਼ਰ ਸਨ।