ਪੰਥਕ ਕਵੀ ਡਾ. ਜਾਚਕ ਦਾ ਕੀਤਾ ਸਨਮਾਨ
ਪੰਥਕ ਕਵੀ ਡਾ.ਹਰੀ ਸਿੰਘ ਜਾਚਕ ਦਾ ਕੀਤਾ ਸਨਮਾਨ
Publish Date: Thu, 05 Mar 2026 06:12 PM (IST)
Updated Date: Fri, 06 Mar 2026 04:06 AM (IST)

ਫੋਟੋ ਨੰਬਰ-1 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਪੁਰਬ ਮੌਕੇ ਕਰਵਾਏ ਗਏ ਇਤਿਹਾਸਕ ਕਵੀ ਦਰਬਾਰ ਦੌਰਾਨ ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋ ਸੂਬੇ ਭਰ ਤੋਂ ਪਹੁੰਚੇ ਕਵੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ’ਚ ਮਹਾਨਗਰ ਲੁਧਿਆਣਾ ਦੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਦਾ ਨਾਮ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੈ। ਲੁਧਿਆਣਾ ਵਿਖੇ ਗੱਲ ਕਰਦਿਆਂ ਡਾ. ਜਾਚਕ ਨੇ ਦੱਸਿਆ ਕਿ ਇਸ ਕਵੀ ਦਰਬਾਰ ’ਚ ਉਨ੍ਹਾਂ ਤੋਂ ਇਲਾਵਾ ਸੁਸ਼ੀਲ ਕੁਮਾਰ ਅਮਨ ਰੋਪੜ, ਦੀਪ ਸਿੰਘ, ਜੋਗਿੰਦਰ ਸਿੰਘ ਕੰਗ, ਦਲੇਰ ਸਿੰਘ ਖਿਆਲਾ ਅੰਮਿ੍ਤਸਰ, ਸਿਮਰਨਜੀਤ ਕੌਰ ਬੇਲਾ, ਜੈਮਲ ਸਿੰਘ ਬਾਸੋਵਾਲ, ਨਿਰਵੈਰ ਸਿੰਘ ਅਰਸ਼ੀ, ਅਨੰਦਪੁਰ ਸਾਹਿਬ, ਮੁਖਤਿਆਰ ਸਿੰਘ ਬੇਗੋਵਾਲ, ਮਲਕੀਅਤ ਸਿੰਘ ਪਾਪੀ, ਗਿਆਨੀ ਸੁਖਦੇਵ ਸਿੰਘ ਸੁੱਖ, ਗੁਰਮੇਲ ਸਿੰਘ ਦੁੱਗਰੀ ਅਤੇ ਦਰਸ਼ਨ ਸਿੰਘ ਨੇ ਜੈਕਾਰਿਆਂ ਦੀ ਗੂੰਜ ’ਚ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਡਾ. ਜਾਚਕ ਨੂੰ ਇਹ ਬਚਨ ਕਹਿ ਕੇ ਅਸੀਸਾਂ ਤੇ ਮਾਣ ਦਿੱਤਾ ਕਿ ਹਰ ਕਵੀ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣਾ ਕੋਈ ਵੀ ਜੋਸ਼ ਭਰਪੂਰ ਬੰਦ ਜ਼ਰੂਰ ਸੁਣਾਉਂਦੇ ਰਹੋ। ਡਾ. ਜਾਚਕ ਨੇ ਕਿਹਾ ਕਿ ਕਵਿਤਾਵਾਂ ਦੀ ਪੇਸ਼ਕਾਰੀ ਦਾ ਇਹ ਸਫਰ ਉਹ ਨਿਰੰਤਰ ਜਾਰੀ ਰੱਖਣਗੇ।