ਡੱਲਾ ਤੋਂ ਪਾਲੀ ਸਰਪੰਚ ਕਾਫ਼ਲੇ ਸਮੇਤ ਰੈਲੀ ਲਈ ਰਵਾਨਾ
ਪਿੰਡ ਡੱਲਾ ਤੋਂ ਪਾਲੀ ਸਰਪੰਚ ਕਾਫ਼ਲੇ ਸਮੇਤ ਕਿਲੀ ਚਾਹਲਾਂ ਰੈਲੀ ਲਈ ਹੋਏ ਰਵਾਨਾ
Publish Date: Mon, 16 Feb 2026 07:23 PM (IST)
Updated Date: Tue, 17 Feb 2026 04:09 AM (IST)

- ਦੋ ਬੱਸਾਂ ਸਮੇਤ ਕਈ ਗੱਡੀਆਂ ’ਚ ਪੁੱਜੇ ਰੈਲੀ ’ਚ ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਜਗਰਾਓਂ ਨੇੜਲੇ ਪਿੰਡ ਡੱਲਾ ਤੋਂ ਪਾਲੀ ਸਰਪੰਚ ਦੋ ਬੱਸਾਂ ਅਤੇ ਕਈਆਂ ਗੱਡੀਆਂ ਦੇ ਕਾਫ਼ਲੇ ਨਾਲ ਸੋਮਵਾਰ ਸਵੇਰੇ ਪਿੰਡ ਤੋਂ ਕਿਲੀ ਚਾਹਲਾਂ ਰੈਲੀ ਲਈ ਰਵਾਨਾ ਹੋਏ। ਸਰਪੰਚ ਪਾਲੀ ਡੱਲਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪਿੰਡ ਪਿੰਡ ਆਵਾਜ਼ ਬੁਲੰਦ ਹੋ ਚੁੱਕੀ ਹੈ। ਅੱਜ ਦੀ ਰੈਲੀ ਵਿਚ ਜਿੱਥੇ ਪੰਜਾਬ ਭਰ ਤੋਂ ਲੋਕ ਨਸ਼ਿਆਂ ਦੇ ਖ਼ਾਤਮੇ ਲਈ ਇਕਜੁਟ ਹੋਣ ਲਈ ਸੜਕਾਂ ’ਤੇ ਆ ਗਏ ਹਨ, ਉਥੇ ਇਲਾਕੇ ਦੇ ਪਿੰਡਾਂ ਵਿਚ ਇਸ ਰੈਲੀ ੂਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਤਹਿਤ ਪਿੰਡ ਡੱਲਾ ਵਿਚ ਨਸ਼ਿਆਂ ਖ਼ਿਲਾਫ਼ ਲੋਕ ਇਕਜੁਟ ਹਨ। ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿਕਾਸ ਦੇ ਨਾਲ ਨਾਲ ਨਸ਼ਿਆਂ ਦੇ ਖ਼ਾਤਮੇ ਲਈ ਜੋ ਉਪਰਾਲੇ ਕਰ ਰਹੀ ਹੈ। ਜੇ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕੀਤੇ ਹੁੰਦੇ ਤਾਂ ਅੱਜ ਸੂਬੇ ਦੇ ਨਸ਼ਿਆਂ ਪੱਖੋਂ ਇੰਨੇ ਮਾੜੇ ਹਾਲਾਤ ਨਹੀਂ ਹੋਣੇ ਸਨ। ਅਫਸੋਸ ਦੀ ਗੱਲ ਹੈ ਕਿ ਅੱਜ ਉਹੀ ਰਾਜਨੀਤਿਕ ਵਿਰੋਧੀ ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਇਸ ਮੁਹਿੰਮ ਨੂੰ ਭੰਡ ਰਹੇ ਹਨ। ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਵਿਚ ਨਸ਼ਿਆਂ ਦੀ ਸਰਪ੍ਰਸਤੀ ਕੀਤੀ। ਇਸ ਮੌਕੇ ਪਾਲੀ ਸਰਪੰਚ ਡੱਲਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਇਆ ਹੋਇਆ ਹੈ ਕਿ ਜੇਕਰ ਕੋਈ ਵੀ ਪਿੰਡ ਵਾਸੀ ਚਿੱਟੇ ਦਾ ਵਪਾਰ ਕਰੇਗਾ ਉਸ ਦੀ ਜਮਾਨਤ ਨਹੀਂ ਕਰਵਾਈ ਜਾਵੇਗੀ ਅਤੇ ਨਾ ਹੀ ਕੋਈ ਪੰਚਾਇਤ ਮੈਂਬਰ ਉਸ ਦੇ ਪੱਖ ’ਚ ਜਾਵੇਗਾ। ਇਸ ਮੌਕੇ ਮੈਂਬਰ ਜਗਸੀਰ ਸਿੰਘ, ਮੈਂਬਰ ਜਗਦੇਵ ਸਿੰਘ ਧੋਲਾ, ਮੈਂਬਰ ਸੁੁਖਵਿੰਦਰ ਸਿੰਘ ਲਾਡੀ, ਮੈਂਬਰ ਹਰਚੰਦ ਸਿੰਘ ਕਾਲਾ, ਮਾਸਟਰ ਦਰਸ਼ਨ ਸਿੰਘ, ਪ੍ਰਧਾਨ ਲਖਵੀਰ ਸਿੰਘ, ਅਮਨਾ ਸਿੱਧੂ, ਹੈਰੀ ਸਰਾਂ, ਲੱਕੀ ਡੱਲਾ, ਹਨੀ ਰਾਏ, ਅਰਸ਼ ਸਿੱਧੂ, ਸਾਬਕਾ ਪੰਚ ਅਵਤਾਰ ਸਿੰਘ ਮਾੜਾ, ਰੂਪ ਸਿੰਘ ਹਾਜ਼ਰ ਸਨ।