ਗੱਤਕਾ ਨਾਲ ਨੌਜਵਾਨੀ ਨੂੰ ਜੋੜਨਾ ਸਾਡਾ ਮਿਸ਼ਨ : ਭਾਈ ਗਰੇਵਾਲ
ਖਾਲਸੇ ਦੀ ਰਵਾਇਤੀ ਖੇਡ ਗਤਕਾ ਨਾਲ ਨੌਜਵਾਨੀ ਨੂੰ ਜੋੜਨਾ ਸਾਡਾ ਮਿਸ਼ਨ- ਭਾਈ ਗਰੇਵਾਲ
Publish Date: Mon, 16 Feb 2026 07:32 PM (IST)
Updated Date: Tue, 17 Feb 2026 04:09 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ 1699 ਸਮੇਂ ਦੀ ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕੀਤੀ ਜਿਸ ਨੂੰ ਹਰ ਪੱਖੋਂ ਵਿਲੱਖਣਤਾ ਦਿੱਤੀ ਉਸਦੇ ਨਾਲ ਨਾਲ ਖਾਲਸੇ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਲੜਨ ਤੇ ਖੜਨ ਦਾ ਹੁਕਮ ਵੀ ਮੰਨਿਆ, ਜਿਸ ਵਿਚ ਜਿਥੇ ਹਰ ਸਿੱਖ ਨੂੰ ਅਧਿਆਤਮਕ ਤੇ ਵਿਚਾਰਧਾਰਕ ਤੌਰ ਤੇ ਪਰਪਕ ਹੋਣ ਦਾ ਰਸਤਾ ਵੀ ਦਿਖਾਇਆ ਗਿਆ, ਉੱਥੇ ਸਵੈ ਰੱਖਿਆ ਤੇ ਮਾਨਵਤਾ ਦੇ ਭਲੇ ਲਈ ਜੰਗਜੂ ਰਵਾਇਤੀ ਖੇਡਾਂ ਨਾਲ ਵੀ ਜੋੜਿਆ ਗਿਆ। ਅੱਜ ਦੇ ਮੌਜੂਦਾ ਸਮੇਂ ਨੌਜਵਾਨੀ ਨੂੰ ਇਨ੍ਹਾਂ ਪਰੰਪਰਾ ਨਾਲ ਜੋੜਨਾ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੁਰਦੁਆਰਾ ਗੁਰੂਸਰ ਕਾਉਕੇ ਵਿਖੇ ਇਲਾਕੇ ਦੀ ਗਤਕਾ ਅਖਾੜਿਆਂ ਦੀ ਇੱਕ ਮੀਟਿੰਗ ਦੌਰਾਨ ਕਹੇ ਉਹਨਾਂ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਇਸ ਰਵਾਇਤੀ ਖੇਡ ਦੇ ਨਾਲ ਜੋੜਨ ਦੇ ਲਈ ਵੱਡੇ ਉਪਰਾਲੇ ਕਰ ਰਹੀ ਹੈ ਤੇ ਅਸੀਂ ਇਕੱਠੇ ਤੌਰ ਤੇ ਵੱਖ-ਵੱਖ ਪਿੰਡਾਂ ਤੇ ਗੁਰਦੁਆਰਾ ਸਾਹਿਬਾਨ ’ਚ ਅਖਾੜੇ ਸੁਰੂ ਕੀਤੇ ਜਾਣਗੇ। ਇਸ ਮੌਕੇ ਜੱਥੇਦਾਰ ਬਾਬਾ ਸੁਖਦੇਵ ਸਿੰਘ, ਹਰਮਨਪ੍ਰੀਤ ਸਿੰਘ ਛੱਜਾਵਾਲ, ਹਰਪ੍ਰੀਤ ਸਿੰਘ ਹਠੂਰ, ਮਨਦੀਪ ਸਿੰਘ ਗੱਤਕਾ ਕੌਚ, ਚਰਨਪ੍ਰੀਤ ਸਿੰਘ, ਜੱਗਾ ਸਿੰਘ ਢੋਲਣ, ਹਰੀ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।