6 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Publish Date: Sat, 21 Mar 2026 08:05 PM (IST)
Updated Date: Sun, 22 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਪੁਲਿਸ ਵੱਲੋਂ 6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਰਾਜਨ ਕੁਮਾਰ ਉਰਫ ਰਾਜਨ ਪੁੱਤਰ ਵਜਿੰਦਰ ਕੁਮਾਰ ਵਾਸੀ ਗਲੀ ਨੰਬਰ 01 ਗਿੱਲ ਕਲੌਨੀ ਨਜਦੀਕ ਇੰਡੀਅਨ ਸਕੂਲ ਲੋਹਾਰਾ, ਥਾਣਾ ਡਾਬਾ, ਜ਼ਿਲ੍ਹਾ ਵੱਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਸਤਪਾਲ ਸਿੰਘ ਚੈਕਿੰਗ ਦੌਰਾਨ ਰਾਜਨ ਕੁਮਾਰ ਉਰਫ ਰਾਜਨ ਨੂੰ ਕਾਬੂ ਕੀਤਾ ਗਿਆ। ਜਿਸ ਤੋਂ 06 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।