ਏਸੀ ਦੇ ਕਾਪਰ ਵਾਇਰ ਚੋਰੀ ਦੇ ਦੋਸ਼ਾਂ ਹੇਠ ਇਕ ਗ੍ਰਿਫਤਾਰ
ਏਸੀ ਦੇ ਕਾਪਰ ਵਾਇਰ ਚੋਰੀ ਦੇ ਦੋਸ਼ਾਂ ਹੇਠ ਇੱਕ ਗ੍ਰਿਫਤਾਰ
Publish Date: Wed, 18 Mar 2026 09:30 PM (IST)
Updated Date: Thu, 19 Mar 2026 04:13 AM (IST)
* ਕਾਪਰ ਵਾਇਰ ਦੇ 7 ਪੀਸ ਬਰਾਮਦ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਨ, ਲੁਧਿਆਣਾ : ਸੈਕਟਰ 32 ਇਲਾਕੇ ਚੋਂ ਏਸੀ ਦੇ ਕਾਪਰ ਵਾਇਰ ਚੋਰੀ ਕਰਨ ਦੇ ਦੋਸ਼ਾਂ ਹੇਠ ਥਾਣਾ 7 ਦੀ ਪੁਲਿਸ ਨੇ ਤਾਜਪੁਰ ਰੋਡ ਵਾਸੀ ਪਵਨ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ ਏਸੀ ਦੀ ਟੁੱਟੀ ਹੋਈ ਕਾਪਰ ਵਾਇਰ ਦੇ 7 ਪੀਸ ਬਰਾਮਦ ਕੀਤੇ ਹਨ। ਪੁਲਿਸ ਨੇ ਇਹ ਮੁਕੱਦਮਾ ਐਮਆਈਜੀ ਫਲੈਟ ਜਮਾਲਪੁਰ ਵਾਸੀ ਮਨਰਾਜ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਥਾਣਾ-7 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮਨਰਾਜ ਨੇ ਦੱਸਿਆ ਕਿ ਉਹ ਸੈਕਟਰ 32 ਦੇ ਐਸਸੀਓ 11 ’ਚ ਆਪਣਾ ਕਾਰੋਬਾਰ ਕਰਦੇ ਹਨ। ਕੁਝ ਦਿਨ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੇ ਲੱਗੇ ਹੋਏ ਏਸੀ ਦੇ ਕਾਪਰ ਵਾਇਰ ਤੇ ਆਊਟ ਲੈਟ ਚੋਰੀ ਕਰ ਲਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਦ ਤਲਾਸ਼ ਕੀਤੀ ਤਾਂ ਮੁਲਜ਼ਮ ਪਵਨ ਸਬੰਧੀ ਜਾਣਕਾਰੀ ਮਿਲੀ। ਤਫਤੀਸ਼ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਕਾਪਰ ਵਾਇਰ ਦੇ 7 ਪੀਸਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।