ਸ਼ਰਾਬ ਵੇਚਣ ਦੇ ਦੋਸ਼ ’ਚ ਇਕ ਕਾਬੂ, ਦੂਜਾ ਫਰਾਰ
ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਵਾਲਾ ਇਕ ਕਾਬੂ, ਇਕ ਫਰਾਰ
Publish Date: Sat, 21 Mar 2026 07:01 PM (IST)
Updated Date: Sun, 22 Mar 2026 04:13 AM (IST)
65 ਪੇਟੀਆਂ ਸ਼ਰਾਬ ਬਰਾਮਦ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪਰ ਦਾਖਾ : ਥਾਣਾ ਦਾਖਾ ਪੁਲਿਸ ਨੇ ਮੁਖਬਰ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਵਾਲੇ 2 ਵਿਅਕਤੀਆਂ ਵਿਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਕੇ 65 ਪੇਟੀਆਂ ਸ਼ਰਾਬ ਬਰਾਮਦ ਕਰਨ ਉਪਰੰਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਏਐਸਆਈ ਨਰਿੰਦਰ ਕੁਮਾਰ ਅਨੁਸਾਰ ਮੁਖਬਰ ਨੇ ਇਤਲਾਹ ਦਿੱਤੀ ਕਿ ਸੋਨੂੰ ਸਿੰਘ ਪੁੱਤਰ ਤਾਰਾ ਸਿੰਘ ਅਤੇ ਪ੍ਰਦੀਪ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਨ ਕੋਠੇ ਸ਼ੇਰ ਜੰਗ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨ ਅਤੇ ਅਜ ਵੀ ਉਹ ਆਪਣੀ ਟੋਇਟਾ ਕਰੋਲਾ ਕਾਰ ਵਿੱਚ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਤੋਂ ਸ਼ਰਾਬ ਲਿਆਕੇ ਵੇਚਣ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਤਲਾਹ ਅਨੁਸਾਰ ਜਾਂਗਪੁਰ ਰੋਡ ਨੇੜੇ ਪੈਂਦੇ ਰੇਲਵੇ ਪੁਲ਼ ਕੋਲ ਨਾਕਾਬੰਦੀ ਕਰਨ ਉਪਰੰਤ ਆ ਰਹੀ ਗੱਡੀ ਨੂੰ ਰੋਕਕੇ ਸੋਨੂੰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸਦਾ ਸਾਥੀ ਪ੍ਰਦੀਪ ਸਿੰਘ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ। ਨਰਿੰਦਰ ਕੁਮਾਰ ਨੇ ਦੱਸਿਆ ਜਦੋਂ ਟੋਆਇਟਾ ਕਰੌਲਾ ਦੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋ 40 ਪੇਟੀਆਂ ਮਾਰਕਾ ਰਾਜਧਾਨੀ ਵਿਸਕੀ ਅਤੇ 25 ਪੇਟੀਆਂ ਸ਼ਰਾਬ ਮਾਰਕਾ ਸੁਪਰ ਹਿੰਮਤ ਸ਼ੋਫ (ਚੰਡੀਗੜ੍ਹ) ਬਰਾਮਦ ਹੋਈਆਂ।