ਚਾਈਨਾ ਡੋਰ ਦੇ ਵੀ ਗੱਟੂਆਂ ਸਮੇਤ ਇੱਕ ਮੁਲਜਮ ਗ੍ਰਿਫਤਾਰ
ਚਾਈਨਾ ਡੋਰ ਦੇ ਵੀ ਗੱਟੂਆਂ ਸਮੇਤ ਇੱਕ ਮੁਲਜਮ ਗ੍ਰਿਫਤਾਰ
Publish Date: Thu, 01 Jan 2026 08:03 PM (IST)
Updated Date: Thu, 01 Jan 2026 08:05 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਚਾਈਨਾ ਡੋਰ ਦੇ ਵੀ ਗੱਟੂਆਂ ਸਮੇਤ ਤਾਜਪੁਰ ਰੋਡ ਦੇ ਰਹਿਣ ਵਾਲੇ ਮੁਹੰਮਦ ਵਸੀਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਮੁਹੰਮਦ ਵਸੀਮ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚਦਾ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਇਸ ਵੇਲੇ ਵੀ ਡੋਰ ਵੇਚਣ ਸਬੰਧੀ ਚੀਮਾ ਚੌਂਕ ਦੇ ਲਾਗੇ ਮੌਜੂਦ ਹੈ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਚੀਮਾ ਚੌਂਕ ਪੁੱਲ ਦੇ ਕੋਲੋਂ ਮੁਲਜਮ ਨੂੰ 20 ਗੱਟੂ ਚਾਈਨਾ ਡੋਰ ਸਮੇਤ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਹੰਮਦ ਵਸੀਮ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।