ਕਾਲਜ ਦੇ ਪੁਰਾਣੇ ਪ੍ਰਿੰਸੀਪਲਾਂ ਵੱਲੋਂ ਦਿੱਤੇ ਮੁਲਾਜ਼ਮ ਦੇ ਧਰਨੇ ਦਾ ਸਮਰਥਨ
ਕਾਲਜ ਦੇ ਪੁਰਾਣੇ ਪ੍ਰਿੰਸੀਪਲਾਂ ਵੱਲੋਂ ਕੱਢੇ ਮੁਲਾਜ਼ਮ ਦੇ ਧਰਨੇ ਦਾ ਸਮਰਥਨ
Publish Date: Tue, 27 Jan 2026 06:48 PM (IST)
Updated Date: Wed, 28 Jan 2026 04:08 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸ਼੍ਰੀ ਆਤਮ ਵਲਭ ਜੈਨ ਕਾਲਜ ਲੁਧਿਆਣਾ ਦੇ ਬਾਹਰ 9ਵੇਂ ਦਿਨ (ਦਿਨ ਰਾਤ) ਧਰਨੇ ਤੇ ਬੈਠੇ ਕੁੱਲ ਭੂਸ਼ਨ ਸ਼ਰਮਾ ਸੀਨੀਅਰ ਅਸੀਸਟੈਂਟ ਨੇ ਦੱਸਿਆ ਕਿ ਅੱਜ ਕਾਲਜ ਦੇ ਪੁਰਾਣੇ ਪ੍ਰਿੰਸੀਪਲਾਂ ਨੇ ਧਰਨੇ ਦਾ ਸਮਰੱਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਫਾਉਂਡਰ ਪ੍ਰਿੰਸਿਪਲ ਡਾ. ਜਨਮੀਤ ਸਿੰਘ, ਜੋ ਕਿ ਪੰਜਾਬ ਯੂਨਿਵਰਸਿਟੀ ਵਿਚ ਸੈਨੇਟਰ ਵੀ ਰਹੇ ਹਨ ਤੇ ਡਾ. ਟੀਐੱਲ ਜੋਸ਼ੀ ਸਾਬਕਾ ਪ੍ਰਿੰਸਿਪਲ ਨੇ ਕਿਹਾ ਕਿ ਅਸੀਂ ਤੇਰੇ ਨਾਲ ਡੱਟ ਕੇ ਧਰਨੇ ਵਿੱਚ ਜਲਦ ਹੀ ਸ਼ਾਮਲ ਹੋਵਾਂਗੇ। ਦੋਹਾਂ ਪ੍ਰਿੰਸੀਪਲ ਸਾਹਿਬਾਨਾਂ ਨੇ ਕਿਹਾ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ਼ ਕੱਢੇ ਕੁੱਲ ਭੂਸ਼ਣ ਸ਼ਰਮਾ ਨੂੰ ਇਨਸਾਫ਼ ਦੁਆ ਕੇ ਰਹਾਂਗੇ।
ਉਨ੍ਹਾਂ ਨੇ ਕਿਹਾ ਕਿ ਕੁੱਲ ਭੂਸ਼ਨ ਨੇ ਹਮੇਸ਼ਾ ਈਮਾਨਦਾਰੀ ਤੇ ਵਫ਼ਾਦਾਰੀ ਨਾਲ ਕੰਮ ਕੀਤਾ ਹੈ। ਅੱਜ ਇਕ ਵਾਰ ਫੇਰ ਭਾਰੀ ਬਾਰਿਸ਼ ਵਿੱਚ ਕੁੱਲ ਭੂਸ਼ਨ ਧਰਨੇ ਤੇ ਡਟਿਆ ਹੋਇਆ ਹੈ। ਕੁੱਲ ਭੂਸ਼ਨ ਨੇ ਦੱਸਿਆ ਕਿ ਅੱਜ ਮੇਰੇ ਨਾਲ ਕਾਲਜ ਤੋਂ ਬਿਨਾਂ ਕਿਸੇ ਕਾਰਨ ਬਾਹਰ ਕੱਢੇ ਮੁਲਾਜਮਾਂ ਨੇ ਉਸ ਨਾਲ ਸੰਪਰਕ ਕੀਤਾ ਹੈ, ਅਯੋਗ ਪ੍ਰਿੰਸਿਪਲ ਨੇ ਦਵਿੰਦਰ ਸਿੰਘ, ਪਰਮਜੀਤ ਕੋਰ, ਸੋਨਿਕਾ ਲਖਨਪਾਲ, ਸੁਰਿੰਦਰ ਪਾਲ, ਪ੍ਰੋਫ਼ੈਸਰ ਰਿਦਮ ਜੈਨ, ਪ੍ਰੋਫ਼ੈਸਰ ਸ਼ੀਨਾ, ਪ੍ਰੋਫੈਸਰ ਨਿਤਿਨ ਮਲਹੋਤਰਾ, ਆਂਚਲ ਗਰੋਵਰ, ਵਰਿੰਦਰ ਕੁਮਾਰ ਚੋਪੜਾ ਨੂੰ ਬਿਨਾ ਕਿਸੇ ਕਾਰਨਾਂ ਤੋ ਕੱਢਿਆ ਸੀ। ਛੇਤੀ ਹੀ ਇਹ ਮੁਲਾਜ਼ਮ ਧਰਕਾਲਜਨੇ ਵਿੱਚ ਸ਼ਾਮਿਲ ਹੋਣਗੇ। ਅੱਜ ਦੇ ਧਰਨੇ ਵਿੱਚ ਕੁੱਲ ਭੂਸ਼ਨ ਸ਼ਰਮਾ ਦੇ ਪੂਰੇ ਪਰਿਵਾਰ ਤੋਂ ਇਲਾਵਾ ਕਿਸਾਨ ਜਥੇਬੰਦੀ ਦੇ ਸਾਥੀਆਂ ਨੇ ਵੀ ਧਰਨੇ ਵਿਚ ਸ਼ਿਰਕਤ ਕੀਤਾ। ਅੱਜ ਦੇ ਧਰਨੇ ਵਿੱਚ ਓਮ ਪਰਕਾਸ਼, ਗੋਰਵ ਵਿਰਮਨੀ, ਹਿਮਾਂਸ਼ੂ ਖੰਨਾ, ਬੱਬਲ, ਟੋਨੀ, ਮੋਹਿਤ, ਜਸ਼ਨਦੀਪ, ਰੋਹਿਤ, ਆਸ਼ੂ, ਸਲਿਲ, ਸੁਰਜੀਤ ਵਰਮਾ ਨੇ ਹਿੱਸਾ ਲਿਆ।