ਮੈਰਿਜ ਬਿਊਰੋ ’ਚ ਆਈ ਮਹਿਲਾ ਨਾਲ ਅਸ਼ਲੀਲ ਹਰਕਤਾਂ
ਮੈਰਿਜ ਬਿਊਰੋ ਵਿੱਚ ਆਈ ਮਹਿਲਾ ਨਾਲ ਅਸ਼ਲੀਲ ਹਰਕਤਾਂ
Publish Date: Sat, 18 Apr 2026 06:31 PM (IST)
Updated Date: Sat, 18 Apr 2026 06:33 PM (IST)
ਕਰਾਈਮ ਰਿਪੋਰਟਰ ਪੰਜਾਬੀ ਜਾਗਰਣ ਲੁਧਿਆਣਾ ਸਾਹਨੇਵਾਲ ਇਲਾਕੇ ਵਿਚ ਪੈਂਦੇ ਇਕ ਮੈਰਿਜ ਬਿਊਰੋ ਵਿਚ ਇਕ ਲੜਕੀ ਨਾਲ ਛੇੜ ਛਾੜ ਅਤੇ ਬਦਸਲੂਕੀ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਨਾ ਹੀ ਨਹੀਂ ਲੜਕੀ ਨੇ ਜਦ ਅਸ਼ਲੀਲ ਹਰਕਤਾਂ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਬਲੈਕਮੇਲ ਕਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੁਧਿਆਣਾ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸਾਹਨੇਵਾਲ ਇਲਾਕੇ ਵਿਚ ਪੈਂਦੇ ਉਕਤ ਮੈਰਿਜ ਬਿਊਰੋ ਵਿੱਚ ਗਈ ਸੀ। ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਰਿਜ ਬਿਊਰੋ ਵਿੱਚ ਮੌਜੂਦ ਭਾਮੀਆਂ ਕਲਾਂ ਦੇ ਰਹਿਣ ਵਾਲੇ ਮਹੇਸ਼ ਕੁਮਾਰ ਸ਼ਰਮਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਝੂਠੇ ਕੇਸ ਵਿਚ ਫਸਾਉਣ ਤੇ ਬਲੈਕਮੇਲ ਕਰਨ ਦੀਆਂ ਧਮਕੀਆਂ ਦਿੱਤੀਆਂ। ਉਧਰੋਂ ਇਸ ਮਾਮਲੇ ਵਿਚ ਤਫਤੀਸ਼ੀ ਅਫਸਰ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ’ਤੇ ਮਹੇਸ਼ ਸ਼ਰਮਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।