ਸ਼ਰਮਨਾਕ! ਨਬਾਲਿਗ ਲੜਕੀ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ, ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਹਾਨਗਰ ਨੁਧਿਆਣਾ ਵਿੱਚ ਨਾਬਾਲਿਗ ਬੱਚੀ ਨਾਲ ਜੁੜੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹਨ ਕਿ ਪਹਿਲਾਂ ਤੋਂ ਹੀ ਦਰਜ ਪਾਕਸੋ ਕੇਸ ਵਿੱਚ ਸਮਝੌਤੇ ਦਾ ਦਬਾਅ ਬਣਾਉਣ ਲਈ ਮੁਲਜ਼ਮ ਧਿਰ ਨੇ ਬੱਚੀ ਦੀ ਵੀਡੀਓ ਕਲਿੱਪ ਜਾਣ ਬੁੱਝਕੇ ਵੱਟਸਐਪ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ। ਪੀੜਿਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ 21 ਮਾਰਚ 2025 ਨੂੰ ਥਾਣਾ ਕੂੰਮ ਕਲਾਂ ਵਿੱਚ ਮੁਲਜ਼ਮ ਸੁਖਵਿੰਦਰ ਸਿੰਘ ਦੇ ਖਿਲਾਫ ਪਾਕਸੋ ਐਕਟ ਅਤੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
Publish Date: Tue, 17 Feb 2026 12:27 PM (IST)
Updated Date: Tue, 17 Feb 2026 12:30 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਹਾਨਗਰ ਨੁਧਿਆਣਾ ਵਿੱਚ ਨਾਬਾਲਿਗ ਬੱਚੀ ਨਾਲ ਜੁੜੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹਨ ਕਿ ਪਹਿਲਾਂ ਤੋਂ ਹੀ ਦਰਜ ਪਾਕਸੋ ਕੇਸ ਵਿੱਚ ਸਮਝੌਤੇ ਦਾ ਦਬਾਅ ਬਣਾਉਣ ਲਈ ਮੁਲਜ਼ਮ ਧਿਰ ਨੇ ਬੱਚੀ ਦੀ ਵੀਡੀਓ ਕਲਿੱਪ ਜਾਣ ਬੁੱਝਕੇ ਵੱਟਸਐਪ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ। ਪੀੜਿਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ 21 ਮਾਰਚ 2025 ਨੂੰ ਥਾਣਾ ਕੂੰਮ ਕਲਾਂ ਵਿੱਚ ਮੁਲਜ਼ਮ ਸੁਖਵਿੰਦਰ ਸਿੰਘ ਦੇ ਖਿਲਾਫ ਪਾਕਸੋ ਐਕਟ ਅਤੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੋਸ਼ ਇਹ ਸੀ ਕਿ ਮੁਲਜ਼ਮ ਨੇ ਨਾਬਾਲਿਗ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ ਸਨ। ਕੇਸ ਦਰਜ ਹੋਣ ਦੇ ਬਾਅਦ ਤੋਂ ਹੀ ਮੁਲਜ਼ਮ ਦਾ ਪਰਿਵਾਰ ਸ਼ਿਕਾਇਤਕਰਤਾ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਹੁਣ ਦੋਸ਼ ਇਹ ਹੈ ਕਿ 10 ਫਰਵਰੀ ਨੂੰ ਮੁਲਜ਼ਮ ਦੇ ਭਰਾ ਨੇ ਇੱਕ ਵੱਟਸਐਪ ਗਰੁੱਪ ਵਿੱਚ ਲੜਕੀ ਦੀ ਇਤਰਾਜ਼ਯੋਗ ਵੀਡੀਓ ਕਲਿੱਪ ਵਾਇਰਲ ਕਰ ਦਿੱਤੀ, ਤਾਂ ਜੋ ਪੀੜਿਤ ਪਰਿਵਾਰ ਉੱਪਰ ਸਮਝੌਤੇ ਦਾ ਦਬਾਅ ਬਣਾਇਆ ਜਾ ਸਕੇ।
ਇਸ ਘਟਨਾ ਤੋਂ ਬਾਅਦ ਪਰਿਵਾਰ ਦੀ ਸਮਾਜਿਕ ਬਦਨਾਮੀ ਹੋਈ ਅਤੇ ਮਾਨਸਿਕ ਰੂਪ ਵਿੱਚ ਵੀ ਉਹ ਪ੍ਰਤਾੜਿਤ ਹੋਏ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਹੈਦਰ ਨਗਰ ਦੇ ਵਾਸੀ ਮੁਲਜ਼ਮ ਮੁੰਦਰ ਸਿੰਘ ਦੇ ਖ਼ਿਲਾਫ਼ ਆਈਟੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਲਗਾਤਾਰ ਦਬਿਸ਼ ਦੇ ਰਹੀ ਹੈ, ਪਰ ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ।
ਉਧਰ ਇਸ ਮਾਮਲੇ ਵਿੱਚ ਥਾਣਾ ਕੂੰਮ ਕਲਾਂ ਦੇ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਨਾਲ ਜੁੜੇ ਡਿਜੀਟਲ ਸਬੂਤ ਜੁਟਾਏ ਜਾ ਰਹੇ ਹਨ। ਇਸ ਸਾਰੇ ਮਾਮਲੇ ਦੀ ਤਕਨੀਕੀ ਜਾਂਚ ਵੀ ਕੀਤੀ ਜਾ ਰਹੀ ਹੈ।