ਐਨਆਰਆਈ ਬਰਾੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਚਮਿੰਡਾ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਹੋਰ ਸਮਾਨ
ਐਨਆਰਆਈ ਬਰਾੜ ਨੇ ਸਰਕਾਰੀ ਪ੍ਰਾਇਮਰੀ ਸਕੂਲ ਚਮਿੰਡਾ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਹੋਰ ਸਮਾਨ
Publish Date: Fri, 10 Apr 2026 06:21 PM (IST)
Updated Date: Fri, 10 Apr 2026 06:23 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਐਨਆਰਆਈ ਜਗਜੀਤ ਸਿੰਘ ਬਰਾੜ (ਪਿੰਟਾ) ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੇ ਨਾਲ ਲੁਧਿਆਣਾ ਦੇ ਪਿੰਡ ਚਮਿੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ, ਕਾਪੀਆਂ, ਕਿਤਾਬਾਂ, ਬੈਗ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਵੰਡਿਆ। ਐੱਨਆਰਆਈ ਬਰਾੜ ਨੇ ਕਿਹਾ ਕਿ ਉਹ ਵਿਦੇਸ਼ਾਂ ਵਿਚ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਹਰ ਸਾਲ ਆਪਣੇ ਭਰਾ ਸੁਰਿੰਦਰ ਸਿੰਘ ਬਰਾੜ (ਰੂਪਾ) ਦੇ ਨਾਲ ਵਿਦੇਸ਼ੋਂ ਆ ਕੇ ਆਪਣੇ ਪਿਤਾ ਦੀ ਯਾਦ ਵਿਚ ਇਹ ਸਾਮਾਨ ਵੰਡਦੇ ਹਨ। ਦੀਵਾਨ ਨੇ ਐਨਆਰਆਈ ਭਰਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੀਲਾਂ ਦੂਰ ਜਾਣ ਦੇ ਬਾਵਜੂਦ ਵੀ ਇਹ ਆਪਣੀ ਮਿੱਟੀ ਨੂੰ ਨਹੀਂ ਭੁੱਲ ਸਕੇ ਹਨ। ਇਹਨਾਂ ਵੱਲੋਂ ਸਕੂਲੀ ਬੱਚਿਆਂ ਨੂੰ ਵਰਦੀਆਂ, ਕਾਪੀਆਂ, ਕਿਤਾਬਾਂ, ਬੈਗ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਦਿੱਤਾ ਜਾਂਦਾ ਹੈ। ਉਹਨਾਂ ਨੇ ਐਨਆਰਆਈ ਭਾਈਚਾਰੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਸਕੂਲਾਂ ਅਤੇ ਡਿਸਪੈਂਸਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਅੱਗੇ ਆਉਣ, ਤਾਂ ਜੋ ਸਿੱਖਿਆ ਦਾ ਮਿਆਰ ਉੱਚਾ ਉੱਠੇ ਤੇ ਇਹ ਬੱਚੇ ਪੜ੍ਹ ਲਿਖ ਕੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਐਨਆਰਆਈ ਬਰਾੜ ਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ, ਜੈਜ ਬਰਾੜ, ਨੰਬਰਦਾਰ ਰਾਜਿੰਦਰ ਸਿੰਘ, ਕੈਪਟਨ ਸ਼ਿੰਗਾਰਾ ਸਿੰਘ, ਪਵਿੱਤਰ ਸਿੰਘ ਸਾਬਕਾ ਪੰਚ, ਅਮੋਲਕ ਸਿੰਘ ਸਾਬਕਾ ਪੰਚ, ਸੌਦਾਗਰ ਸਿੰਘ, ਨਿਰਮਲ ਸਿੰਘ ਸਿੱਧੂ, ਰੂਪ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਸਣੇ ਸਮੂਹ ਸਕੂਲ ਸਟਾਫ਼ ਮੈਂਬਰ ਮੌਜੂਦ ਰਹੇ।