ਜਗਰਾਓਂ ’ਚ ਹੁਣ 50 ਫੀਸਦੀ ਕਮਰਸ਼ੀਅਲ ਸਿਲੰਡਰ ਵੀ ਮਿਲੇਗਾ
ਜਗਰਾਓਂ ’ਚ ਹੁਣ 50 ਫੀਸਦੀ ਕਮਰਸ਼ੀਅਲ ਸਿਲੰਡਰ ਵੀ ਮਿਲੇਗਾ
Publish Date: Mon, 30 Mar 2026 07:23 PM (IST)
Updated Date: Tue, 31 Mar 2026 04:10 AM (IST)

-ਵਪਾਰਕ ਅਦਾਰਿਆਂ ਨੂੰ ਡੀਸੀ ਵੱਲੋਂ ਵੱਡੀ ਰਾਹਤ ਦਾ ਐਲਾਨ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ’ਚ ਪਿਛਲੇ ਕਈ ਦਿਨਾਂ ਤੋਂ ਵਪਾਰਕ ਵਰਤੋਂ ਲਈ ਗੈਰ-ਘਰੇਲੂ ਗੈਸ ਸਿਲੰਡਰ ਦੀ ਕਿੱਲਤ ਨਾਲ ਜੂਝ ਰਹੇ ਵਪਾਰਕ ਅਦਾਰਿਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹੇ ਭਰ ਦੀਆਂ ਗੈਸ ਏਜੰਸੀਆਂ ਨੂੰ 50 ਫੀਸਦੀ ਗ਼ੈਰ ਘਰੇਲੂ ਗੈਸ ਸਪਲਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਹਾਲਾਂਕਿ ਗੈਸ ਏਜੰਸੀਆਂ ਅਨੁਸਾਰ ਉਨ੍ਹਾਂ ਨੂੰ ਅਜਿਹੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ, ਦੀ ਗੱਲ ਕਹੀ ਜਾ ਰਹੀ ਹੈ ਪਰ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਤੁਰੰਤ ਗੈਰ ਘਰੇਲੂ ਗੈਸ ਦੀ ਸਪਲਾਈ ਸ਼ੁਰੂ ਕਰਨ ਦਾ ਕਿਹਾ ਹੈ। ਇਸ ’ਚ ਉਨ੍ਹਾਂ ਨੇ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐਮ.ਸੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 50 ਪ੍ਰਤੀਸ਼ਤ ਤੱਕ ਗੈਰ-ਘਰੇਲੂ ਐਲ.ਪੀ.ਜੀ ਦੀ ਸਪਲਾਈ ਤੁਰੰਤ ਬਹਾਲ ਕਰਨ। ਤੇਲ ਮਾਰਕੀਟਿੰਗ ਕੰਪਨੀਆਂ (ਓ.ਐਮ.ਸੀ) ਅਤੇ ਐਲ.ਪੀ.ਜੀ ਗੈਸ ਏਜੰਸੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਹਿਮਾਂਸ਼ੂ ਜੈਨ ਨੇ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਗੈਸ ਏਜੰਸੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪ੍ਰਭਾਵ ਨਾਲ ਗੈਰ-ਘਰੇਲੂ ਐਲ.ਪੀ.ਜੀ ਸਪਲਾਈ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਸ਼ਿਕਾਇਤ ਨਾਲ ਜ਼ਰੂਰੀ ਵਸਤੂਆਂ ਐਕਟ ਦੇ ਉਪਬੰਧਾਂ ਦੇ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਡਾਇਵਰਸ਼ਨ ਜਾਂ ਜਮ੍ਹਾਂਖੋਰੀ ਦੀ ਕਿਸੇ ਵੀ ਘਟਨਾ ’ਤੇ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਕਾਮਿਆਂ, ਮਜ਼ਦੂਰਾਂ ਨੂੰ 5 ਕਿਲੋਗ੍ਰਾਮ ਐਫ.ਟੀ.ਐਲ ਐਲ.ਪੀ.ਜੀ ਸਿਲੰਡਰ ਪ੍ਰਦਾਨ ਕਰਨ ਵਾਲੀਆਂ ਗੈਸ ਏਜੰਸੀਆਂ ਨਾਲ ਤਾਲਮੇਲ ਕਰਨ, ਤਾਂ ਜੋ ਉਨ੍ਹਾਂ ਨੂੰ ਲਾਈਨਾਂ ’ਚ ਇੰਤਜ਼ਾਰ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਹੁਕਮ ਦਿੱਤਾ ਕਿ ਪੀ.ਐਨ.ਜੀ ਲਈ ਤਿਆਰੀ ਸੰਬੰਧੀ ਅੰਡਰਟੇਕਿੰਗ ਜਮ੍ਹਾਂ ਕਰਾਉਣ ਵਾਲੇ ਉਦਯੋਗਾਂ ਨੂੰ ਸੰਕਟ ਤੋਂ ਪਹਿਲਾਂ ਦੇ ਗੈਰ-ਘਰੇਲੂ ਐਲ.ਪੀ.ਜੀ ਦੇ ਪੱਧਰ ਦੇ 70 ਪ੍ਰਤੀਸ਼ਤ ਤੱਕ ਸਪਲਾਈ ਕੀਤੀ ਜਾਵੇਗੀ। -ਡੀਸੀ ਵੱਲੋਂ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਡੀਸੀ ਹਿਮਾਂਸ਼ੂ ਜੈਨ ਨੇ ਸਾਰੇ ਗੈਰ-ਘਰੇਲੂ ਖਪਤਕਾਰਾਂ ਨੂੰ ਆਪਣੇ ਸਬੰਧਤ ਵਿਤਰਕ ਕੋਲ ਅੰਤਮ ਵਰਤੋਂ ਸਰਟੀਫਿਕੇਟ ਜਮ੍ਹਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ, ਜਿਸ ਦੀ ਅਗਵਾਈ ਵਧੀਕ ਮੁੱਖ ਪ੍ਰਸ਼ਾਸਕ, ਗਲਾਡਾ ਕਰਨਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਹੇਠ ਲਿਖੀਆਂ ਸ਼੍ਰੇਣੀਆਂ ਅਧੀਨ ਸਪਲਾਈ ਨੂੰ ਨਿਯਮਤ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ : *ਕੰਟਰੋਲ ਰੂਮ* ਹਸਪਤਾਲ 1. ਸਿਵਲ ਸਰਜਨ ਡਾ. ਰਮਨਦੀਪ ਕੌਰ (99886-32302) 2. ਸੁਪਰਡੈਂਟ ਦਫ਼ਤਰ ਸਿਵਲ ਸਰਜਨ ਸੰਜੀਵ ਕੁਮਾਰ 81463-18866 ਸਿੱਖਿਆ ਸੰਸਥਾਵਾਂ 1. ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ 80541-60043 2. ਡਿਪਟੀ ਡੀ.ਈ.ਓ ਅਮਨਦੀਪ ਸਿੰਘ 98885-41387 3. ਡਿਪਟੀ ਡੀ.ਈ.ਓ ਮਨੋਜ ਕੁਮਾਰ 94782-51066 ਇੰਡਸਟ੍ਰੀਅਲ ਕੰਟੀਨ 1. ਜੀ.ਐਮ ਡੀ.ਆਈ.ਸੀ ਅੰਗਦ ਸੋਹੀ 98148-65065 ਵਿਆਹ, ਰੈਸਟੋਰੈਂਟ ਰਾਏਕੋਟ- ਜਗਰਾਓ 1. ਏ.ਐਫ.ਐਸ.ਓ ਬੇਅੰਤ ਸਿੰਘ 94171-00032