ਸੰਘਰਸ਼ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ : ਸਾਧਵੀ ਤਰਣੀ ਭਾਰਤੀ
ਸੰਘਰਸ਼ ਤੋਂ ਬਿਨਾਂ ਕੁੱਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ-ਸਾਧਵੀ ਤਰਣੀ ਭਾਰਤੀ
Publish Date: Sun, 29 Mar 2026 08:29 PM (IST)
Updated Date: Mon, 30 Mar 2026 04:12 AM (IST)

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਜਨ ਪ੍ਰਭਾਤ ਕਰਵਾਈ ਗਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਐਤਵਾਰ ਨੂੰ ਸਥਾਨਕ ਆਸ਼ਰਮ ਹਰਨਾਮਪੁਰਾ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਜਨ ਪ੍ਰਭਾਤ ਕਰਵਾਈ ਗਈ ਇਸ ਮੌਕੇ ਪ੍ਰਵਚਨ ਕਰਦੇ ਹੋਏ ਸਾਧਵੀ ਤਰਣੀ ਭਾਰਤੀ ਨੇ ਕਿਹਾ ਕਿ ਅਸੀਂ ਆਪਣੇ ਪਿਛਲੇ ਸਮਿਆਂ ਨੂੰ ਯਾਦ ਕਰਕੇ ਅਕਸਰ ਪ੍ਰੇਸ਼ਾਨ ਹੋ ਜਾਂਦੇ ਹਾਂ। ਅਤੀਤ ਵਿੱਚ ਵਾਪਰੀਆਂ ਘਟਨਾਵਾਂ ਜਾਂ ਜੀਵਨ ਦੇ ਸਫ਼ਰ ਵਿੱਚ ਪਿੱਛੇ ਰਹਿ ਗਈਆਂ ਚੀਜ਼ਾਂ ਨੂੰ ਯਾਦ ਕਰਕੇ ਆਪਣਾ ਵਰਤਮਾਨ ਖਰਾਬ ਕਰ ਲੈਂਦੇ ਹਾਂ ਜਿਸ ਦਾ ਪ੍ਰਭਾਵ ਸਾਡੀ ਕੰਮ ਕਰਨ ਦੀ ਸਮਰੱਥਾ ਉੱਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ, ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਸੰਘਰਸ਼ ਤੋਂ ਬਿਨਾਂ ਜੀਵਨ ਵਿੱਚ ਕੁੱਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ਾਂਤ ਸਮੁੰਦਰ ਵਿੱਚ ਮਨੁੱਖ ਕਦੇ ਵੀ ਨਿਪੁੰਨ ਮਲਾਹ ਨਹੀਂ ਬਣ ਸਕਦਾ। ਇਸ ਲਈ ਅਤੀਤ ਖੁਸ਼ਹਾਲ ਹੋਵੇ ਜਾਂ ਉਦਾਸ, ਉਸ ਨੂੰ ਯਾਦ ਕਰ ਕੇ ਜੀਵਨ ਦੀ ਰਫ਼ਤਾਰ ਨੂੰ ਰੋਕਿਆ ਨਹੀਂ ਜਾ ਸਕਦਾ। ਸਫਲਤਾ ਦੀ ਬੁਨਿਆਦ ਸਿਰਫ ਤੁਹਾਡਾ ਨਜ਼ਰੀਆ ਹੈ। ਸਾਡਾ ਦ੍ਰਿਸ਼ਟੀਕੋਣ ਇਹ ਨਿਰਧਾਰਤ ਕਰਦਾ ਹੈ ਕਿ ਅਸੀਂ ਆਪਣੇ ਜੀਵਨ ’ਚ ਆਪਣੇ ਅਤੀਤ ਨੂੰ ਕਿਵੇਂ ਸਵੀਕਾਰ ਕਰਦੇ ਹਾਂ। ਇੱਕ ਸਾਕਾਰਾਤਮਕ ਚਿੰਤਕ ਲਈ ਇਹ ਸਫਲਤਾ ਦੀ ਪੌੜੀ ਹੋ ਸਕਦੀ ਹੈ ਅਤੇ ਇੱਕ ਨਕਾਰਾਤਮਕ ਸੋਚ ਵਾਲੇ ਲਈ ਇਹ ਇੱਕ ਰੁਕਾਵਟ। ਸਾਧਵੀ ਨੇ ਕਿਹਾ ਕਿ ਅਤੀਤ ਨੂੰ ਭੁੱਲਣਾ ਅਤੇ ਨਵੇਂ ਤਰੀਕੇ ਨਾਲ ਜੀਵਨ ਸ਼ੁਰੂ ਕਰਨਾ ਬਿਹਤਰ ਹੈ ਕਿਉਂਕਿ ਅਤੀਤ ਵਾਪਸ ਨਹੀਂ ਆ ਸਕਦਾ। ਪ੍ਰਮਾਤਮਾ ਨੇ ਮਨੁੱਖ ਨੂੰ ਭੁੱਲਣ ਦੀ ਸਮਰੱਥਾ ਦਿੱਤੀ ਹੈ ਅਤੇ ਜੇਕਰ ਮਨੁੱਖ ਕੋਲ ਇਹ ਨਾ ਹੁੰਦੀ ਤਾਂ ਉਹ ਯਾਦਾਂ ਦੇ ਬੋਝ ਹੇਠ ਦੱਬਿਆ ਰਹਿੰਦਾ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅਤੀਤ ਦੀਆਂ ਗੁਫਾਵਾਂ ਵਿੱਚ ਰੁਲਣ ਦੀ ਬਜਾਏ ਜ਼ਿੰਦਗੀ ਦੇ ਸਫ਼ਰ ਦੇ ਟੀਚੇ ਵੱਲ ਵਧੀਏ। ਇਸ ਲਈ ਅਧਿਆਤਮਿਕਤਾ ਸਾਡੀ ਮਦਦ ਹੋ ਸਕਦੀ ਹੈ। ਪੂਰਨ ਗੁਰੂ ਦੁਆਰਾ ਬ੍ਰਹਮਗਿਆਨ ਦੀ ਪ੍ਰਾਪਤੀ ਸਾਨੂੰ ਅਧਿਆਤਮਿਕਤਾ ਨਾਲ ਜੋੜਦੀ ਹੈ ਅਤੇ ਸਾਨੂੰ ਉਹ ਯੋਗਤਾ ਪ੍ਰਦਾਨ ਕਰਦੀ ਹੈ ਜਿਸ ਦੁਆਰਾ ਅਸੀਂ ਅਤੀਤ ਦੀਆਂ ਦੁਖਦਾਈ ਯਾਦਾਂ ਤੋਂ ਬਾਹਰ ਆ ਕੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ।