ਨਾਰਥ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਦੀ ਇਕ ਰੋਜਾ ਹੈਲਥ ਐਂਡ ਹੋਮਿਓ ਐਕਸਪੋ ਭਲਕੇ
ਨਾਰਥ ਇੰਡੀਆ ਹੋਮਿਓਪੈਥਕ ਕੈਮਿਸਟ ਐਸੋਸੀਏਸ਼ਨ ਦੀ ਇਕ ਰੋਜਾ ਹੈਲਥ ਐਂਡ ਹੋਮਿਓ ਐਕਸਪੋ ਭਲਕੇ
Publish Date: Fri, 03 Apr 2026 06:27 PM (IST)
Updated Date: Fri, 03 Apr 2026 06:31 PM (IST)

ਬਸੰਤ ਸਿੰਘ ਰੋੜੀਆਂ ਪੰਜਾਬੀ ਜਾਗਰਣ ਲੁਧਿਆਣਾ ਆਮ ਲੋਕਾਂ ਨੂੰ ਸਿਹਤ ਨਾਲ ਸਬੰਧਤ ਜਾਣਕਾਰੀ ਦੇਣ ਲਈ ਨਾਰਥ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵੱਲੋਂ ਇਕ ਰੋਜ਼ਾ ਹੈਲਥ ਐਂਡ ਹੋਮਿਓ ਐਕਸਪੋ ਕਰਵਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ. ਕੰਵਲਜੀਤ ਸਿੰਘ ਅਤੇ ਜਨਰਲ ਸੱਕਤਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ. ਕੰਵਲਜੀਤ ਸਿੰਘ ਅਤੇ ਜਨਰਲ ਸੱਕਤਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਨੂੰ ਸਿਹਤ ਨਾਲ ਸਬੰਧਤ ਜਾਣਕਾਰੀ ਦੇਣ ਲਈ ਐਤਵਾਰ 5 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਫਿਰੋਜਪੁਰ ਰੋਡ ਪੀਏਯੂ ਦੇ ਸਾਹਮਣੇ ਸਥਿਤ ਹੋਟਲ ਵਿਚ ਨਾਰਥ ਇੰਡੀਆ ਹੋਮਿਓਪੈਥਕ ਕੈਮਿਸਟ ਐਸੋਸੀਏਸ਼ਨ ਵੱਲੋਂ ਇਕ ਰੋਜਾ ਹੈਲਥ ਐਂਡ ਹੋਮਿਓ ਐਕਸਪੋ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਰੋਜ਼ਾ ਐਕਸਪੋ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਸ਼ਿਰਕਤ ਕਰਨਗੇ ਉਨ੍ਹਾਂ ਤੋਂ ਇਲਾਵਾ ਮਾਹਿਰਾਂ ਵੱਲੋਂ ਲੋਕਾਂ ਨੂੰ ਸਿਹਤ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਰੋਜ਼ਾ ਐਕਸਪੋ ਵਿਚ ਹੈਲਥ ਉਤਪਾਦਾਂ ਤੇ ਹੋਮਿਓਪੈਥੀ ਨਾਲ ਸੰਬਧਿਤ 50 ਤੋਂ ਵੱਧ ਕੰਪਨੀਆਂ ਆਪਣੇ ਉਦਪਾਦਾਂ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਐਕਸਪੋ ਵਿਚ ਹੋਮਿਓਪੈਥੀ ਦਵਾਈਆ ਬਣਾਉਣ ਵਾਲੀਆਂ ਭਾਰਤੀ ਤੇ ਜਰਮਨੀ ਸਮੇਤ ਹੋਰ ਕੰਪਨੀਆਂ ਆਮ ਲੋਕਾਂ ਨਾਲ ਸਿੱਧੇ ਤੋਰ ਤੇ ਜੁੜਨਗੀਆਂ ਅਤੇ ਆਪਣੇ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਣਗੀਆ। ਉਨ੍ਹਾਂ ਦੱਸਿਆ ਕਿ ਇਸ ਐਕਸਪੋ ਵਿੱਚ ਅਲਟਰਨੇਟਿਵ ਹੈਲਥ ਕੇਅਰ, ਡਾਕਟਰ, ਕੈਮਿਸਟ, ਉਤਪਾਦਕ ਅਤੇ ਹੈਲਥਕੇਅਰ ਪ੍ਰੋਫੈਸ਼ਨਲ ਉਚੇਚੇ ਕੋਰ ਤੇ ਹਿੱਸਾ ਲੈਣਗੇ। ਇਸ ਦੌਰਾਨ ਨਾਰਥ ਇੰਡੀਆ ਹੋਮਿਓਪੈਥੀਕ ਕੈਮਿਸਟ ਐਸੋਸੀਏਸ਼ਨ ਦੇ ਡਾ. ਐੱਸਪੀ ਜੈਨ, ਡਾ. ਸੁਭਾਸ਼ ਜੈਨ, ਡਾ. ਭੁਪਿੰਦਰ ਜੈਨ, ਡਾ. ਵੀਰ ਬੇਰੀ, ਡਾ. ਤੇਜਿੰਦਰਪਾਲ ਸਿੰਘ, ਡਾ. ਬੀਬੀ ਗੋਇਲ, ਕੰਵਰਪ੍ਰੀਤ ਸਿੰਘ, ਮਨਜੀਤ ਸਿੰਘ, ਰੋਹਿਤ ਕੁਮਾਰ, ਡਾ. ਬਲਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਓਬਰਾਏ, ਡਾ. ਲਲਿਤ ਬਤਰਾ, ਸੰਦੀਪ ਸਿੰਘ, ਅਮਨਦੀਪ ਸਿੰਘ, ਹਿਮਾਂਸ਼ੂ ਡਾਬਰ, ਅਭਿਨੰਦਨ ਜੈਨ, ਡਾ. ਅਨੀਸ ਜੈਨ, ਡਾ. ਤਰੁਣ ਗਰੋਵਰ, ਡਾ. ਮੁਕੇਸ਼ ਮਿੰਟੂ, ਡਾ. ਰਣਵੀਰ ਬੇਰੀ, ਮਨਮੀਤ ਸਿੰਘ ਅਤੇ ਰੋਹਿਤ ਸਹਾਲਨੀ ਨੇ ਸ਼ਹਿਰ ਵਾਸੀਆਂ ਨੂੰ ਸਿਹਤ ਨਾਲ ਸਬੰਧਤ ਵਿਸਥਾਰ ਨਾਲ ਜਾਣਕਾਰੀ ਲੈਣ ਇਸ ਐਕਸਪੋ ਵਿਚ ਹਿਸਾ ਲੈਣ ਦੀ ਅਪੀਲ ਕੀਤੀ।