ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਾਮਜ਼ਦ
ਜਾਇਦਾਦ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਾਮਜ਼ਦ
Publish Date: Fri, 20 Feb 2026 08:31 PM (IST)
Updated Date: Fri, 20 Feb 2026 08:33 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਗੁਰਮੇਲ ਪਾਰਕ ਟਿੱਬਾ ਰੋਡ ਇਲਾਕੇ ਵਿੱਚ ਇੱਕ 200 ਗਜ ਦੇ ਪਲਾਟ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਥਾਣਾ ਟਿੱਬਾ ਪੁਲਿਸ ਵੱਲੋਂ ਵੱਖ-ਵੱਖ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਗੁਰਦੇਵ ਨਗਰ ਦੀ ਰਹਿਣ ਵਾਲੀ ਅਨੂਦੀਪ ਕੌਰ ਦੇ ਬਿਆਨ ਉੱਪਰ ਹਰੀਸ਼ ਸ਼ਰਮਾ, ਅਰੁਣਦੀਪ ਕੁਮਾਰ ਵਾਸੀ ਮੋਤੀ ਨਗਰ ਗੁਰਦੇਵ ਸਿੰਘ ਵਾਸੀ ਟਿੱਬਾ ਰੋਡ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਨੂਦੀਪ ਕੌਰ ਮੁਤਾਬਕ ਉਸ ਨੇ ਕੁੱਝ ਸਮਾਂ ਪਹਿਲਾਂ ਪਿੰਡ ਜਮਾਲਪੁਰ ਅਵਾਣਾ ਆਬਾਦੀ ਗੁਰਮੇਲ ਪਾਰਕ ਵਿਖੇ 200 ਵਰਗ ਗਜ ਦਾ ਇੱਕ ਪਲਾਟ ਖਰੀਦਿਆ ਸੀ। ਸ਼ਿਕਾਇਤ ਕਰਤਾ ਮੁਤਾਬਿਕ ਪਿਛਲੇ ਸਾਲ ਮੁਲਜ਼ਮਾਂ ਨੇ ਉਸ ਦੀ ਜਾਇਦਾਦ ਨੂੰ ਆਪਣੀ ਮਾਲਕੀ ਦੱਸ ਕੇ ਉਸ ਦੇ ਪਲਾਟ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਆਪਣੇ ਪਲਾਟ ’ਤੇ ਮੌਕਾ ਵੇਖਣ ਗਈ, ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਉਕਤ ਘਟਨਾ ਦੀ ਜਾਣਕਾਰੀ ਜੂਨ ਮਹੀਨੇ ਵਿੱਚ ਥਾਣਾ ਟਿੱਬਾ ਪੁਲਿਸ ਨੂੰ ਦਿੱਤੀ। ਜਿਸ ਦੀ ਲੰਬੀ ਪੜਤਾਲ ਮਗਰੋਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਅਮਲ ਵਿੱਚ ਲਿਆਂਦੀ ਹੈ।