ਡਾ. ਰਸ਼ਮੀ ਅਰੋੜਾ ਨੂੰ ਮਿਲਿਆ ਸਰਬੋਤਮ ਪੁਰਸਕਾਰ
ਡਾ. ਰਸ਼ਮੀ ਅਰੋੜਾ ਨੂੰ ਮਿਲਿਆ ਸਰਵੋਤਮ ਪੁਰਸਕਾਰ
Publish Date: Thu, 23 Apr 2026 06:59 PM (IST)
Updated Date: Fri, 24 Apr 2026 04:07 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ. ਰਸ਼ਮੀ ਅਰੋੜਾ ਨੇ ਕੌਮਾਂਤਰੀ ਕਾਨਫਰੰਸ ਵਿੱਚ ਪੇਪਰ ਪੇਸ਼ਕਾਰੀ ਲਈ ਸਰਬੋਤਮ ਪੁਰਸਕਾਰ ਹਾਸਲ ਕੀਤਾ ਹੈ। ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਰਾਜ ਤਕਨੀਕੀ ਯੂਨੀਵਰਸਿਟੀ ਵਿਖੇ ਬੀਤੇ ਦਿਨੀਂ ਮਹੀਨ ਮਸ਼ੀਨਰੀ ਅਤੇ ਖੇਤੀ ਸਮਾਧਾਨ ਵਿਸ਼ੇ ਤੇ ਇਹ ਕਾਨਫਰੰਸ ਕਰਵਾਈ ਗਈ ਸੀ। ਡਾ. ਰਸ਼ਮੀ ਨੇ ਇਸ ਵਿੱਚ ਕਣਕ ਦੀ ਬਿਜਾਈ ਤੋਂ ਲੈ ਕੇ ਰਹਿੰਦ-ਖੂੰਹਦ ਦੀ ਸੰਭਾਲ ਤੱਕ ਦੇ ਵੱਖ-ਵੱਖ ਤਰੀਕਿਆਂ ਦਾ ਵਿਸ਼ਲੇਸ਼ਣ ਕਰਨ ਵਾਲਾ ਪੇਪਰ ਆਨਲਾਈਨ ਪੜ੍ਹਿਆ। ਇਸ ਪੇਪਰ ਦੇ ਦੋ ਸਹਿ ਲੇਖਕ ਕਰੁਨ ਸ਼ਰਮਾ ਅਤੇ ਡਾ. ਰਿਤੂ ਡੋਗਰਾ ਸਨ। ਕਾਨਫਰੰਸ ਦੇ ਆਯੋਜਕਾਂ ਨੇ ਇਸ ਪੇਪਰ ਨੂੰ ਵਿਸ਼ੇਸ਼ ਵਰਗ ’ਚ ਉੱਤਮ ਪੇਪਰ ਦੇ ਤੌਰ ਤੇ ਮਾਣਤਾ ਤੇ ਪੁਰਸਕਾਰ ਦਿੱਤਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਆਰਐੱਸ ਗਿੱਲ ਨੇ ਡਾ. ਰਸ਼ਮੀ ਅਰੋੜਾ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।